11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਿੰਡ ਸੜੋਆ ’ਚ ਤੀਆਂ ਦਾ ਤਿਉਹਾਰ ਮਨਾਇਆ

ਸੜੋਆ, 11 ਅਗਸਤ (ਹਰਮੇਲ ਸਹੂੰਗੜਾ) - ਤੀਆਂ ਦੇ ਤਿਉਹਾਰ ਦਾ ਨਾਂ ਲੈਂਦਿਆਂ ਹੀ ਕੁੜੀਆਂ ਚਿੜੀਆਂ ਦੇ ਮਨ ਅੰਦਰ ਸਾਉਣ ਮਹੀਨੇ ਦੇ ਛਰਾਟੇ ਵਾਂਗੂੰ ਇੱਕ ਦਮ ਸਰੂਰ ਜਿਹਾ ਭਰ ਜਾਂਦਾ ਹੈ। ਪਿੰਡਾਂ ਦੀਆਂ ਵਿਆਹੀਆਂ ਹੋਈਆਂ ਕੁੜੀਆਂ ਆਪਣੇ ਮਾਪਿਆਂ ਦੇ ਪਿੰਡ ਆ ਕੇ ਆਪਣੀਆਂ ਸਹੇਲੀਆਂ ਨਾਲ ਰਲ ਮਿਲ ਕੇ ਪਿੰਡ ਵਿੱਚ ਇਹ ਤਿਉਹਾਰ ਖੁਸ਼ੀ ਨਾਲ ਸੱਜ ਧਜ ਕੇ ਮਨਾਉਂਦੀਆਂ ਹਨ।

Ad Position 21
No active advertisement
ਅਜੀਤ ਡੈਸਕ 12-08-2026
ਸੜੋਆ, 11 ਅਗਸਤ (ਹਰਮੇਲ ਸਹੂੰਗੜਾ) - ਤੀਆਂ ਦੇ ਤਿਉਹਾਰ ਦਾ ਨਾਂ ਲੈਂਦਿਆਂ ਹੀ ਕੁੜੀਆਂ ਚਿੜੀਆਂ ਦੇ ਮਨ ਅੰਦਰ ਸਾਉਣ ਮਹੀਨੇ ਦੇ ਛਰਾਟੇ ਵਾਂਗੂੰ ਇੱਕ ਦਮ ਸਰੂਰ ਜਿਹਾ ਭਰ ਜਾਂਦਾ ਹੈ। ਪਿੰਡਾਂ ਦੀਆਂ ਵਿਆਹੀਆਂ ਹੋਈਆਂ ਕੁੜੀਆਂ ਆਪਣੇ ਮਾਪਿਆਂ ਦੇ ਪਿੰਡ ਆ ਕੇ ਆਪਣੀਆਂ ਸਹੇਲੀਆਂ ਨਾਲ ਰਲ ਮਿਲ ਕੇ ਪਿੰਡ ਵਿੱਚ ਇਹ ਤਿਉਹਾਰ ਖੁਸ਼ੀ ਨਾਲ ਸੱਜ ਧਜ ਕੇ ਮਨਾਉਂਦੀਆਂ ਹਨ। ਇਸੇ ਤਰ੍ਹਾਂ ਪਿੰਡ ਸੜੋਆ ਦੀਆਂ ਕੁੜੀਆਂ ਵੱਲੋਂ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਤੀਆਂ ਦੇ ਤਿਹਾਰ ਦਾ ਉਦਘਾਟਨ ਪਿੰਡ ਦੇ ਨੌਜਵਾਨ ਸਰਪੰਚ ਰਾਜੀਵ ਕੁਮਾਰ ਪੁੰਨੂ ਵੱਲੋਂ ਕੀਤਾ ਗਿਆ ਅਤੇ ਉਹਨਾਂ ਨੇ ਪਿੰਡ ਦੀਆਂ ਧੀਆਂ ਧਿਆਣੀਆਂ ਨੂੰ ਆਸ਼ੀਰਵਾਦ ਦਿੰਦੇ ਕਿਹਾ ਕਿ ਇਦਾਂ ਦੇ ਤਿਉਹਾਰ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਇਨ੍ਹਾਂ ਸੁਆਣੀਆਂ ਵਲੋਂ ਪੁਰਾਣੇ ਸੱਭਿਆਚਾਰ ਗੀਤ ਸੌਣ ਮਹੀਨੇ ਨਾਲ ਸਬੰਧਤ ਬੋਲੀਆਂ ਅਤੇ ਗੀਤ ਗਾ ਕੇ ਮਨ ਪਰਚਾਵਾਂ ਕੀਤਾ ਗਿਆ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ਬਹੁਤ ਹੀ ਵਧੀਆ ਗਿੱਦਾ ਨਾਚ ਪਾਇਆ ਗਿਆ। ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਫਰੂਟੀਆਂ ਅਤੇ ਚਾਹ ਬਿਸਕੁਟ ਖੀਰ ਪੂੜੇ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਅਖੀਰ ’ਚ ਪਿੰਡ ਦੀਆਂ ਨੌਜਵਾਨ ਮੁਟਿਆਰਾਂ ਬੀਬੀਆਂ ਨੇ ਗਿੱਧੇ ਦੇ ਪਿੜ ਵਿੱਚ ਆ ਕੇ ਕਾਫੀ ਰੰਗ ਬੰਨ੍ਹਿਆ। ਇਸ ਮੌਕੇ ਸੋਨਿਕਾ ਸੋਨਾ, ਆਸ਼ਾ ਰਾਣੀ, ਕੁਲਵਿੰਦਰ ਕੌਰ, ਸੁਰਿੰਦਰ ਕੌਰ, ਕਸ਼ਮੀਰ ਕੌਰ, ਸੁਰਜੀਤ ਕੌਰ, ਸੋਮਾ ਰਾਣੀ, ਪਰਨੀਤ ਕੌਰ, ਸੋਨੀਆ ਰਾਣੀ ਪੰਚ, ਮਨਜੀਤ ਕੌਰ ਪੰਚ, ਜਤਿੰਦਰ ਕੌਰ ਪੰਚ, ਨੀਤਿਕਾ ਨਿਧੀ ਤਰਨਪ੍ਰੀਤ ਸਿਮਰਨਜੀਤ ਕੌਰ ਪ੍ਰਿੰਸ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਵਲੋਂ ਫੰਡਾਂ ’ਚ ਕੀਤੇ ਗਬਨ ਸੰਬੰਧੀ ਕਾਰਵਾਈ ਨਾ ਹੋਣ ’ਤੇ ਵਫਦ ਬੀ. ਡੀ. ਪੀ. ਓ ਨੂੰ ਮਿਲਿਆ ਅਗਲੀ ਖ਼ਬਰ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਕੇ ਰੱਖ ਦਿੱਤਾ - ਝਿੱਕਾ
Ad Position 24