ਸਮਾਜ ਸੇਵੀ ਇੰਦਰਜੀਤ ਭਨੋਟ ਪੰਜ ਤੱਤਾਂ ’ਚ ਵਿਲੀਨ
ਮੁਕੰਦਪੁਰ, 15 ਨਵੰਬਰ (ਅਮਰੀਕ ਸਿੰਘ ਢੀਂਡਸਾ)- ਉੱਘੇ ਸਮਾਜ ਸੇਵੀ ਇੰਦਰਜੀਤ ਭਨੋਟ ਮੁਕੰਦਪੁਰ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦਾ ਸਸਕਾਰ ਮੁਕੰਦਪੁਰ ਦੇ ਸ਼ਮਸ਼ਾਨ ਘਾਟ ਵਿਖੇ ਸੈਂਕੜੇ ਨਮ ਅੱਖਾਂ ਨਾਲ ਕੀਤਾ ਗਿਆ।
ਮੁਕੰਦਪੁਰ, 15 ਨਵੰਬਰ (ਅਮਰੀਕ ਸਿੰਘ ਢੀਂਡਸਾ)- ਉੱਘੇ ਸਮਾਜ ਸੇਵੀ ਇੰਦਰਜੀਤ ਭਨੋਟ ਮੁਕੰਦਪੁਰ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦਾ ਸਸਕਾਰ ਮੁਕੰਦਪੁਰ ਦੇ ਸ਼ਮਸ਼ਾਨ ਘਾਟ ਵਿਖੇ ਸੈਂਕੜੇ ਨਮ ਅੱਖਾਂ ਨਾਲ ਕੀਤਾ ਗਿਆ। ਉਹਨਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸੰਜੀਵ ਭਨੋਟ ਨੇ ਵਿਖਾਈ। ਵਰਨਣਯੋਗ ਹੈ ਕਿ ਇੰਦਰਜੀਤ ਭਨੋਟ 90 ਸਾਲ ਦੀ ਉਮਰ ਵਿਚ ਅਰੋਗ ਅਤੇ ਸਾਦਾ ਜੀਵਨ ਬਤੀਤ ਕਰਕੇ ਇਸ ਜਹਾਨ ਤੋਂ ਰੁਖਸਤ ਹੋਏ ਅਤੇ ਉਹ ਆਪਣੇ ਪਿੱਛੇ ਇਕ ਸਪੁੱਤਰ ਤੇ ਦੋ ਧੀਆਂ ਛੱਡ ਗਏ। ਸਸਕਾਰ ਮੌਕੇ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ, ਜ਼ਿਲਾ ਐਸ.ਸੀ ਵਿੰਗ ਚੇਅਰਮੈਨ ਸੋਹਨ ਲਾਲ ਢੰਡਾ , ਸਤਬੀਰ ਸਿੰਘ ਪਲੀ-ਝਿਕੀ, ਕਮਲਜੀਤ ਬੰਗਾ, ਸੁਰਿੰਦਰ ਕੁਮਾਰ ਸੇਵਾਮੁਕਤ ਅਧਿਆਪਕ, ਉਘੇ ਖੇਡ ਪ੍ਰਮੋਟਰ ਅਤੇ ਨਾਮੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਪੂਰੇਵਾਲ, ਅਜੀਤ ਅਬਰੋਲ, ਜਸਬੀਰ ਸਿੰਘ ਨੂਰਪੁਰ, ਜਤਿੰਦਰ ਪਾਲ ਸਿੰਘ ਕਲੇਰ, ਕੁਲਦੀਪ ਬੰਗਾ, ਅਮਰੀਕ ਕਟਾਰੀਆ ਤੇ ਸਮੂਹ ਪੱਤਰਕਾਰ ਭਾਈਚਾਰਾ, ਚਰਨਜੀਤ ਸਿੰਘ ਝੱਜ, ਰਾਜਿੰਦਰ ਸਿੰਘ ਨੰਗਲ, ਬਲਿਹਾਰ ਲੋਹਟੀਆ, ਮਾਸਟਰ ਜੋਗਾ ਸਿੰਘ, ਵਿਜੇ ਭਨੋਟ, ਡਾ. ਕਸ਼ਮੀਰ ਸਿੰਘ ਜਗਤਪੁਰ, ਕਰਨੈਲ ਸਿੰਘ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਮੁਕੰਦਪੁਰ ਅਤੇ ਇਲਾਕੇ ਭਰ ਦੀਆਂ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਤੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ-ਸਬੰਧੀ ਹਾਜ਼ਰ ਸਨ।