15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਨਾਤਨ ਧਰਮ ਸਭਾ ਬਲਾਚੌਰ ਨੇ ਕੀਤੀ ਬੈਠਕ

ਬਲਾਚੌਰ, 15 ਨਵੰਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)- ਸਨਾਤਨ ਧਰਮ ਸਭਾ ਬਲਾਚੌਰ ਦੀ ਬੈਠਕ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਸੁਰਿੰਦਰ ਪਨੇਸਰ ਦੀ ਰਹਿਨੁਮਾਈ ਹੇਠ ਹੋਈ। ਇਸ ਮੌਕੇ ਪਰਮਜੀਤ ਰੱਤੇਵਾਲੀਆ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧੀ ਸ਼ੋਭਾ ਯਾਤਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 16-11-2026
ਬਲਾਚੌਰ, 15 ਨਵੰਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)- ਸਨਾਤਨ ਧਰਮ ਸਭਾ ਬਲਾਚੌਰ ਦੀ ਬੈਠਕ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਸੁਰਿੰਦਰ ਪਨੇਸਰ ਦੀ ਰਹਿਨੁਮਾਈ ਹੇਠ ਹੋਈ। ਇਸ ਮੌਕੇ ਪਰਮਜੀਤ ਰੱਤੇਵਾਲੀਆ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧੀ ਸ਼ੋਭਾ ਯਾਤਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਯਾਤਰਾ ਦਾ ਸ਼ੁਭ ਆਰੰਭ 22 ਨਵੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਗੁਰੂ ਰਵਿਦਾਸ ਜੀ ਦੀ ਤਪੋ ਭੂਮੀ ਤੋਂ ਅਸ਼ੀਰਵਾਦ ਲੈ ਕੇ ਹੋਵੇਗਾ ਤੇ ਪਹਿਲੇ ਦਿਨ ਯਾਤਰਾ ਸਿੰਘਪੁਰ, ਝੰਡੂਪੁਰ, ਮਾਲੇਵਾਲ ਕੰਢੀ, ਮੰਗੂਪੁਰ, ਭੱਦੀ, ਥੋਪੀਆ, ਉਧਨਵਾਲ, ਰੱਤੇਵਾਲ, ਕਾਠਗੜ੍ਹ ਤੋਂ ਹੁੰਦੇ ਹੋਏ ਬਲਾਚੌਰ ਪਹੁੰਚੇਗੀ, ਇੱਥੇ ਹੀ ਰਾਤ ਦਾ ਵਿਸ਼ਰਾਮ ਕਰੇਗੀ। ਦੂਜੇ ਦਿਨ 23 ਨਵੰਬਰ ਨੂੰ ਮਜਾਰੀ, ਸਾਹਿਬਾ, ਸੜੋਆ, ਸਮੁੰਦੜਾ, ਗੜਸ਼ੰਕਰ ਹੁੰਦੇ ਹੋਏ ਮਾਹਿਲਪੁਰ ਪਹੁੰਚੇਗੀ। ਤੀਜੇ ਦਿਨ 24 ਨਵੰਬਰ ਨੂੰ ਪੰਚ ਨੰਗਲਾ, ਮਾਹਿਲ-ਗਹਿਲਾ, ਖਮਾਚੋਂ, ਮੁਕੰਦਪੁਰ ਹੁੰਦੇ ਹੋਏ ਬੰਗਾ ਪਹੁੰਚੇਗੀ, ਇਥੇ ਹੀ ਰਾਤ ਦਾ ਵਿਸ਼ਰਾਮ ਕਰੇਗੀ। ਚੌਥੇ ਦਿਨ 25 ਨਵੰਬਰ ਨੂੰ ਮਹਿੰਦੀਪੁਰ, ਨਵਾਂਸ਼ਹਿਰ, ਲੰਗੜੋਆ, ਜਾਡਲਾ, ਪੱਲੀਆਂ ਖੁਰਦ, ਰਾਹੋਂ ਹੁੰਦੇ ਹੋਏ ਨਗਰ ਪਹੁੰਚੇਗੀ। ਮੀਟਿੰਗ ਵਿੱਚ ਹਲਕਾ ਬਲਾਚੌਰ ਦੇ ਪ੍ਰਬੰਧ ਪ੍ਰਮੁੱਖ ਰਣਦੀਪ ਕੌਸ਼ਲ ਅਤੇ ਆਯੋਜਕ ਰੰਜੀਵ ਆਨੰਦ, ਹਲਕਾ ਗੜਸ਼ੰਕਰ ਪ੍ਰਬੰਧ ਪ੍ਰਮੁੱਖ ਰਕੇਸ਼ ਅਤੇ ਆਯੋਜਕ ਜਸਵੀਰ ਸਿੰਘ, ਹਲਕਾ ਬੰਗਾ ਪ੍ਰਬੰਧ ਪ੍ਰਮੁੱਖ ਵਰੁਣ ਜੈਨ ਤੇ ਆਯੋਜਕ ਡਾ. ਬਲਵੀਰ ਸ਼ਰਮਾ ਹਲਕਾ ਨਵਾਂਸ਼ਹਿਰ ਪ੍ਰਬੰਧ ਪ੍ਰਮੁੱਖ ਰਮਨ ਮਲਹੋਤਰਾ ਅਤੇ ਆਯੋਜਕ ਸਤਨਾਮ ਸਹਿਜਲ ਹੋਣਗੇ। ਮੀਟਿੰਗ ਵਿੱਚ ਜਗਦੀਸ਼ ਕਪਿਲ, ਸੁਰਿੰਦਰ ਪਨੇਸਰ, ਬਲਵੰਤ ਕਿਸ਼ੋਰ, ਪ੍ਰਦੀਪ ਰਾਣਾ, ਪ੍ਰਦੀਪ ਨਾਗਪਾਲ, ਨੰਦ ਕਿਸ਼ੋਰ, ਸ਼ੇਖਰਪਾਲ ਬੈਂਸ, ਲਲਿਤ ਰਾਣਾ, ਵਿਸ਼ਵ ਰਾਜ ਕੌਸ਼ਲ, ਸੋਮਨਾਥ ਤਕਲਾ, ਹਰਵਿੰਦਰ ਪਾਲ ਸਿੰਘ, ਰਿੱਕੀ ਬਜਾਜ, ਨਵੀਨ ਸੰਦੇਸ਼ ਮੋਦਗਿੱਲ, ਅਮਰਜੀਤ ਸਿੰਘ, ਮਹਿੰਦਰ ਪਾਲ, ਅਰਿੰਦਰ ਸਿੰਘ, ਅਰੁਣਾ ਪਾਠਕ, ਸੁਨੀਤਾ ਵਾਸੁਦੇਵ, ਨਿੰਮੀ, ਜਸਵਿੰਦਰ ਸੋਢੀ, ਯੋਗੇਸ਼ ਮਲਹੋਤਰਾ, ਸੰਜੀਵ ਕੁਮਾਰ, ਪਰਵਿੰਦਰ ਸਿੰਘ ਲਾਲੀ, ਵਰਿੰਦਰ ਭੁੰਬਲਾ, ਅਨੂਪ ਕੁਮਾਰ, ਡਾ. ਸੰਦੇਸ਼ ਮੰਗੂਪੁਰ, ਮਨੋਹਰ ਲਾਲ ਥੋਪੀਆ ਤੇ ਨਰੇਸ਼ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦਾ ਕੋਟਾ ਪੂਰਾ ਪਰ ਕਿਸਾਨਾਂ ਦੀ ਫ਼ਸਲ ਤਿੰਨ ਪੇਂਡੂ ਮੰਡੀਆਂ ’ਚ ਰਹੀ ਰੁਲ ਕਿਸਾਨਾਂ ਵਲੋਂ ਤੁਰੰਤ ਖਰੀਦ ਸ਼ੁਰੂ ਕਰ... ਅਗਲੀ ਖ਼ਬਰ ਸਮਾਜ ਸੇਵੀ ਇੰਦਰਜੀਤ ਭਨੋਟ ਪੰਜ ਤੱਤਾਂ ’ਚ ਵਿਲੀਨ
Ad Position 24