ਬਾਬਾ ਗੁਰਦਿੱਤਾ ਜੀ ਦੀ ਢਾਡੀ ਵਾਰ ਦਾ ਕੀਤਾ ਗਿਆ ਫਿਲਮਾਂਕਣ
ਮਜਾਰੀ/ਸਾਹਿਬਾ, 11 ਅਗਸਤ (ਨਿਰਮਲਜੀਤ ਸਿੰਘ ਚਾਹਲ)-ਬਾਬਾ ਗੁਰਦਿੱਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਇੰਟਰਨੈਸ਼ਨਲ ਪੰਥਕ ਢਾਡੀ ਜਸਦੀਪ ਸਿੰਘ ਨਾਗਰੇ ਦੇ ਜਥੇ ਵਲੋਂ ਬਾਬਾ ਗੁਰਦਿੱਤਾ ਦੇ ਜੀਵਨ ‘ਤੇ ਤਿਆਰ ਕੀਤੀ ਢਾਡੀ ਵਾਰ ‘ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ’ ਦਾ ਇਲਾਕੇ ਦੀਆਂ ਸੰਗਤਾਂ ਅਤੇ ਐਨ. ਆਰ.
ਮਜਾਰੀ/ਸਾਹਿਬਾ, 11 ਅਗਸਤ (ਨਿਰਮਲਜੀਤ ਸਿੰਘ ਚਾਹਲ)-ਬਾਬਾ ਗੁਰਦਿੱਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਇੰਟਰਨੈਸ਼ਨਲ ਪੰਥਕ ਢਾਡੀ ਜਸਦੀਪ ਸਿੰਘ ਨਾਗਰੇ ਦੇ ਜਥੇ ਵਲੋਂ ਬਾਬਾ ਗੁਰਦਿੱਤਾ ਦੇ ਜੀਵਨ ‘ਤੇ ਤਿਆਰ ਕੀਤੀ ਢਾਡੀ ਵਾਰ ‘ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ’ ਦਾ ਇਲਾਕੇ ਦੀਆਂ ਸੰਗਤਾਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਵੱਖ-ਵੱਖ ਧਾਰਮਿਕ ਅਸਥਾਂਨਾ ‘ਤੇ ਫਿਲਮਾਂਕਣ ਕੀਤਾ ਗਿਆ। ਇਸ ਵਾਰ ਨੂੰ ਸਰਬਸਾਝੀ ਗੁਰਬਾਣੀ ਕੰਪਨੀ ਵਲੋਂ ਸ਼ੰਕਰ ਦੇਵਾ, ਮਿਸਟਰ ਹੰਸ ਤੇ ਸੰਗੀਤਕਾਰ ਆਰ.ਸੋਡੀ ਵਲੋਂ ਰਿਕਾਰਡ ਕੀਤਾ ਗਿਆ ਹੈ। ਇਸ ਜਥੇ ਵਿਚ ਪੰਥਕ ਪ੍ਰਚਾਰਕ ਗਿਆਨੀ ਜਸਦੀਪ ਸਿੰਘ ਨਾਗਰੇ ਦੇ ਨਾਲ ਢਾਡੀ ਬਲਕਾਰ ਸਿੰਘ ਬੇਲੀ ਕੁੱਕੜਮਜਾਰਾ, ਢਾਡੀ ਕਾਬਲ ਸਿੰਘ ਰਾਠੌਰ ਬੂਥਗੜ੍ਹ ਲੁਧਿਆਣਾ ਅਤੇ ਸਾਰੰਗੀ ਵਾਦਕ ਗਿਆਨੀ ਮਦਨ ਸਿੰਘ ਮੁਸਾਫਿਰ ਸਿੰਬਲ ਮਜਾਰਾ ਵਲੋਂ ਬਾਖੂਬੀ ਸਾਥ ਨਿਭਾਇਆ ਗਿਆ ਹੈ। ਫਿਲਮਾਂਕਣ ਸਮੇਂ ਢਾਡੀ ਜਥੇ ਨੂੰ ਵੱਖ-ਵੱਖ ਗੁਰਦਆਰਿਆਂ ਦੇ ਪ੍ਰਬੰਧਕਾਂ ਤੇ ਸੰਗਤਾਂ ਵਲੋਂ ਮਾਣ ਤੇ ਸਤਿਕਾਰ ਦਿੱਤਾ ਗਿਆ।