11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ, ਬਲਾਕ ਅਤੇ ਸਰਕਲ ਕਮੇਟੀਆਂ ਦਾ ਕੀਤਾ ਗਿਆ ਗਠਨ

ਕਾਠਗੜ੍ਹ, 11 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਇੱਕ ਅਹਿਮ ਮੀਟਿੰਗ ਬਲਵੀਰ ਸਿੰਘ ਪਰਾਗਪੁਰ ਦੀ ਪ੍ਰਧਾਨਗੀ ਹੇਠ ਟੋਲ ਪਲਾਜ਼ਾ ਬੱਛੂਆਂ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 12-08-2026
ਕਾਠਗੜ੍ਹ, 11 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਇੱਕ ਅਹਿਮ ਮੀਟਿੰਗ ਬਲਵੀਰ ਸਿੰਘ ਪਰਾਗਪੁਰ ਦੀ ਪ੍ਰਧਾਨਗੀ ਹੇਠ ਟੋਲ ਪਲਾਜ਼ਾ ਬੱਛੂਆਂ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਜ਼ਿਲ੍ਹਾ ਕਮੇਟੀ, ਬਲਾਕ ਕਮੇਟੀ ਬਲਾਚੌਰ ਅਤੇ ਸਰਕਲ ਕਾਠਗੜ੍ਹ ਦੀਆਂ ਨਵੀਆਂ ਚੋਣਾਂ ਕਰਕੇ ਕਮੇਟੀਆਂ ਦਾ ਗਠਨ ਕੀਤਾ ਗਿਆ। ਨਵੀਂ ਜ਼ਿਲ੍ਹਾ ਕਮੇਟੀ ਵਿੱਚ ਸੰਤੋਖ ਸਿੰਘ ਰੈਲਮਾਜਰਾ ਨੂੰ ਦੁਬਾਰਾ ਤੋਂ ਫਿਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਹਰਿਪ੍ਰਭਮਹਿਲ ਸਿੰਘ ਬਰਨਾਲਾ ਨੂੰ ਸਰਪ੍ਰਸਤ, ਕੁਲਵਿੰਦਰ ਸਿੰਘ ਸਰਪੰਚ ਪ੍ਰਾਗਪੁਰ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ, ਸਵਰਨ ਸਿੰਘ ਨੰਗਲ ਨੂੰ ਵਾਈਸ ਪ੍ਰਧਾਨ, ਹਰਪ੍ਰੀਤ ਸਿੰਘ ਨੂੰ ਸਕੱਤਰ, ਸੁਰਜੀਤ ਸਿੰਘ ਘੱਕੇਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਜਸਪ੍ਰੀਤ ਸਿੰਘ ਜੰਡੀ ਨੂੰ ਲੀਗਲ ਐਡਵਾਈਜ਼ਰ ਅਤੇ ਜਸਵੰਤ ਰਾਏ ਜੱਸੀ ਨੂੰ ਖਜ਼ਾਨਚੀ ਚੁਣਿਆ ਗਿਆ। ਇਸੇ ਤਰ੍ਹਾਂ ਜਗਦੀਸ਼ ਸਿੰਘ ਰੰਧਾਵਾ, ਸੁਰਜੀਤ ਸਿੰਘ ਦੋਭਾਲੀ, ਅਮਰੀਕ ਸਿੰਘ ਹੁਸੈਨ ਖੁਰਦ, ਮਾਸਟਰ ਦਰਸ਼ਨ ਦੇਵ, ਧਰਮਪਾਲ ਸਿੰਘ ਨੰਬਰਦਾਰ ਭਰਥਲਾ, ਸਤਪਾਲ ਸਿੰਘ ਮਾਜਰਾ ਜੱਟਾਂ ਅਤੇ ਪ੍ਰੀਤਮ ਸਿੰਘ ਰੈਲਮਾਜਰਾ ਨੂੰ ਜ਼ਿਲ੍ਹਾ ਕਮੇਟੀ ਦੇ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ। ਬਲਾਕ ਬਲਾਚੌਰ ਦੀ ਕਮੇਟੀ ਲਈ ਅਮਰਜੀਤ ਸਿੰਘ ਸਾਬਕਾ ਸਰਪੰਚ ਨੂੰ ਬਲਾਕ ਪ੍ਰਧਾਨ, ਬਲਵੀਰ ਸਿੰਘ ਅਤੇ ਸੁਰਜੀਤ ਸਿੰਘ ਬੀੜ ਕਾਠਗੜ੍ਹ ਨੂੰ ਮੀਤ ਪ੍ਰਧਾਨ ਬਣਾਇਆ ਗਿਆ, ਜਦਕਿ ਕੁਲਵੰਤ ਸਿੰਘ ਮੁੱਤੋਂ, ਦਵਿੰਦਰ ਸਿੰਘ ਆਦੋਆਣਾ, ਭਾਗ ਸਿੰਘ ਕਿਸ਼ਨ ਸਰਪੰਚ ਭੇਡੀਆਂ, ਕ੍ਰਿਸ਼ਨ ਦੇਵ ਚੌਧਰੀ, ਲਖਵੀਰ ਕੁਮਾਰ ਬਾਗੋਂਵਾਲ, ਮਨੀਸ਼ ਕੁਮਾਰ ਮਨੀ ਅਤੇ ਬਲਵੀਰ ਸਿੰਘ ਪਰਾਗਪੁਰ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਸਰਕਲ ਕਾਠਗੜ੍ਹ ਦੀ ਕਮੇਟੀ ਵਿੱਚ ਦਰਸ਼ਨ ਸਿੰਘ ਜਮੀਤਗੜ੍ਹ ਨੂੰ ਪ੍ਰਧਾਨ, ਗੁਰਿੰਦਰ ਸਿੰਘ ਨੂੰ ਸਕੱਤਰ, ਗੁਰਮੀਤ ਸਿੰਘ ਫਤਿਹਪੁਰ ਨੂੰ ਮੀਤ ਪ੍ਰਧਾਨ ਅਤੇ ਸੁਭਾਸ਼ ਚੰਦਰ ਰੈਲਮਾਜਰਾ, ਜਸਬੀਰ ਸਿੰਘ, ਪਰਸ਼ੋਤਮ ਕੁਮਾਰ ਮੁੱਤੋਂ ਮੰਡ, ਕਰਮ ਸਿੰਘ ਪੰਚ ਅਤੇ ਹਰਵਿੰਦਰ ਸਿੰਘ ਟੌਂਸਾ ਨੂੰ ਮੈਂਬਰ ਚੁਣਿਆ ਗਿਆ। ਚੁਣੇ ਗਏ ਸਮੂਹ ਅਹੁਦੇਦਾਰਾਂ ਨੇ ਜਥੇਬੰਦੀ ਪ੍ਰਤੀ ਤਨ-ਮਨ ਨਾਲ ਸੇਵਾ ਕਰਨ ਦਾ ਪ੍ਰਣ ਲਿਆ ਅਤੇ ਵਿਸ਼ਵਾਸ ਦਵਾਇਆ ਕਿ ਪੰਜਾਬ ਜਾਂ ਦੇਸ਼ ‘ਤੇ ਆਈ ਕਿਸੇ ਵੀ ਆਫ਼ਤ ਜਾਂ ਕਿਸਾਨਾਂ-ਮਜ਼ਦੂਰਾਂ ਦੇ ਮਸਲਿਆਂ ‘ਤੇ ਪ੍ਰਸ਼ਾਸਨ ਖ਼ਿਲਾਫ਼ ਹਰ ਸੰਘਰਸ਼ ਵਿੱਚ ਕਮੇਟੀਆਂ ਡੱਟ ਕੇ ਸਾਥ ਦੇਣਗੀਆਂ। ਮੀਟਿੰਗ ਦੇ ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਨੇ ਸਮੂਹ ਕਿਸਾਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਮੇਂ-ਸਮੇਂ ‘ਤੇ ਕਮੇਟੀਆਂ ਵਿੱਚ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਬਹੁਤ ਜਲਦ ਰਾਹੋਂ, ਔੜ ਅਤੇ ਬੰਗਾ ਸਰਕਲ ਦੀਆਂ ਕਮੇਟੀਆਂ ਦਾ ਗਠਨ ਵੀ ਕਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕਾਠਗੜ੍ਹ ’ਚ ਲਾਈਫ ਕੇਅਰ ਫਾਊਂਡੇਸ਼ਨ ਵਲੋਂ ਅਤਿ- ਆਧੁਨਿਕ ਬਲੱਡ ਕੁਲੈਕਸ਼ਨ ਸੈਂਟਰ ਦੀ ਸ਼ੁਰੂਆਤ ਅਗਲੀ ਖ਼ਬਰ ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24