24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਇੰਡਿਅਨ ਆਇਲ ਊਨਾ ਵਲੋਂ ਐਮ. ਬੀ. ਜੀ. ਸਰਕਾਰੀ ਕਾਲਜ ਪੋਜੇਵਾਲ 'ਚ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 03-11-2025
ਪੋਜੇਵਾਲ ਸਰਾਂ, 2 ਨਵੰਬਰ (ਨਵਾਂਗਰਾਈਾ) - ਭਾਰਤ ਭਰ 'ਚ ਸਚੇਤਨਾ ਜਾਗਰੂਕਤਾ ਹਫ਼ਤਾ (ਵਿਜੀਲੈਂਸ ਅਵੇਅਰਨੈੱਸ ਵੀਕ) 2025 ਮਨਾਇਆ ਜਾ ਰਿਹਾ ਹੈ | ਜਿਸ ਦਾ ਵਿਸ਼ਾ ਹੈ 'ਸਚੇਤਨਾ - ਸਾਡੀ ਸਾਂਝੀ ਜ਼ਿੰਮੇਵਾਰੀ' | ਇਸੇ ਲੜੀ 'ਚ ਇੰਡਿਅਨ ਆਇਲ ਦੀ ਉੱਤਰੀ ਖੇਤਰ ਪਾਈਪ ਲਾਈਨਸ (ਐਨ. ਆਰ. ਪੀ. ਐਲ) ਊਨਾ ਵੱਲੋਂ ਐਮ. ਬੀ. ਜੀ. ਸਰਕਾਰੀ ਕਾਲਜ ਪੋਜੇਵਾਲ (ਐਸ.ਬੀ.ਐਸ. ਨਗਰ) ਵਿਖੇ ਇਸ ਵਿਸ਼ੇ 'ਤੇ ਵਿਦਿਆਰਥੀਆਂ ਦੇ ਨਾਅਰਾ ਲਿਖਣ ਦੇ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉੱਤਰੀ ਖੇਤਰ ਪਾਈਪ ਲਾਈਨਸ (ਐਨ.ਆਰ.ਪੀ.ਐਲ) ਊਨਾ ਵੱਲੋਂ ਅੰਚਿਤ ਗੁਪਤਾ ਅਤੇ ਕੈਪਟਨ ਕੁਲਦੀਪ ਸਿੰਘ ਨਵਾਂਗਰਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਮੁਕਾਬਲੇ ਦਾ ਮਕਸਦ ਵਿਦਿਆਰਥੀਆਂ ਵਿੱਚ ਇਮਾਨਦਾਰੀ, ਪਾਰਦਰਸ਼ਤਾ ਅਤੇ ਨੈਤਿਕਤਾ ਪ੍ਰਤੀ ਜਾਗਰੂਕਤਾ ਫੈਲਾਉਣਾ ਸੀ | ਉਨ੍ਹਾਂ ਨੇ ਇੰਡਿਅਨ ਆਇਲ ਦੀ ਪਾਰਦਰਸ਼ਤਾ ਅਤੇ ਨੈਤਿਕ ਕਾਰਜ ਪ੍ਰਣਾਲੀ ਪ੍ਰਤੀ ਅਤੁੱਟ ਵਚਨਬੱਧਤਾ 'ਤੇ ਵੀ ਰੋਸ਼ਨੀ ਪਾਈ | ਇਸ ਮੌਕੇ ਹਾਜ਼ਰ ਸਾਰੇ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਮਾਨਦਾਰੀ ਦੀ ਸਹੁੰ ਦਿਵਾਈ ਗਈ | ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਿਸ਼ੇ ਨਾਲ ਜੁੜੀ ਆਪਣੀ ਸਿਰਜਣਾਤਮਕਤਾ ਦਿਖਾਈ | ਕਾਲਜ ਦੇ ਇੰਚਾਰਜ ਪੋ੍ਰ. ਜਸਵੀਰ ਸਿੰਘ ਨੇ ਇੰਡਿਅਨ ਆਇਲ ਦੀ ਇਸ ਪਹਿਲ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨੈਤਿਕ ਮੁੱਲਾਂ ਅਤੇ ਜ਼ਿੰਮੇਵਾਰ ਨਾਗਰਿਕਤਾ ਵੱਲ੍ਹ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਭੀਣ ਸਕੂਲ ਵਿਖੇ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਮੇਲਾ ਲਗਾਇਆ ਅਗਲੀ ਖ਼ਬਰ ਹਾਕੀ ਅਕੈਡਮੀ ਲਸਾੜਾ ਨੂੰ ਮਿਲੀਆਂ ਮਲੇਸ਼ੀਆਈ ਕੋਚ ਦੀਆਂ ਸੇਵਾਵਾਂ <br/>
Ad Position 24