ਕਟਾਰੀਆਂ, 2 ਨਵੰਬਰ (ਪ੍ਰੇਮੀ ਸੰਧਵਾਂ) - ਡਾ. ਰਛਪਾਲ ਸਿੰਘ ਕੈਂਥ ਵਾਸੀ ਸੰਧਵਾਂ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੌਕ ਔਸ਼ਿਧਾਲਿਆ ਕਲੀਨਿਕ ਵਲੋਂ ਗੁਰਦੁਆਰਾ ਸੁਖਚੈਨਆਣਾ ਸਾਹਿਬ ਰੋਡ ਨੇੜੇ ਚਾਨਾ ਮੋਟਰ ਗਰਾਜ ਫਗਵਾੜਾ ਵਿਖੇ ਡਾ. ਅਮਰਜੋਤ ਸਿੰਘ ਕੈਂਥ ਦੀ ਅਗਵਾਈ ਹੇਠ 5 ਨਵੰਬਰ ਨੂੰ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਡਾ. ਰਛਪਾਲ ਸਿੰਘ ਕੈਂਥ ਨੇ ਦੱਸਿਆ ਕਿ ਕੈਂਪ ਦੌਰਾਨ ਖੂਨ ਦੇ ਟੈਸਟ ਅੱਧੇ ਰੇਟ ਵਿੱਚ ਕੀਤਾ ਜਾਣਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ | ਇਸ ਮੌਕੇ ਸਰਪੰਚ ਡਾ. ਜਗਨ ਨਾਥ ਹੀਰਾ, ਬਿੰਦਾ ਕੰਗਰੌੜ, ਸਰਬਜੀਤ ਸਿੰਘ ਟੇਲਰ, ਸਾਬਕਾ ਸਰਪੰਚ ਸਤਿਕਰਤਾਰ ਸਿੰਘ ਸੰਧੂ, ਡਾ. ਲਾਡੀ, ਡਾ. ਰਵਿੰਦਰ ਸੂੰਢ ਆਦਿ ਹਾਜ਼ਰ ਸਨ |