ਬੰਗਾ, 2 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸਵ: ਦਵਿੰਦਰ ਇਟਲੀ ਦੀ ਯਾਦ ਨੂੰ ਸਮਰਪਿਤ ਸੱਤਵਾਂ ਮਹਾਂ ਖੂਨਦਾਨ ਕੈਂਪ 5 ਨਵੰਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਡਾਕਟਰ ਅੰਬੇਡਕਰ ਨਗਰ ਬੰਗਾ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਡਾਕਟਰ ਬੀ. ਆਰ ਅੰਬੇਡਕਰ ਨਗਰ ਬੰਗਾ ਦੇ ਪ੍ਰਧਾਨ ਡਾ. ਜਸਵਿੰਦਰ ਰੱਲ੍ਹ ਵਲੋਂ ਦਿੱਤੀ ਗਈ | ਇਸ ਮੌਕੇ ਉਨ੍ਹਾਂ ਨਾਲ ਸਵ: ਦਵਿੰਦਰ ਇਟਲੀ ਦੇ ਪਿਤਾ ਨਿਰੰਜਣ ਸਿੰਘ ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ | ਕੈਂਪ ਦਾ ਉਦਘਾਟਨ ਡਾ: ਵੇਦ ਪ੍ਰਕਾਸ਼ ਪ੍ਰਧਾਨ ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਅਤੇ ਡਾਕਟਰ ਕਸ਼ਮੀਰ ਚੰਦ ਐਮ. ਜੇ ਲਾਈਫ ਕੇਅਰ ਹਸਪਤਾਲ ਬੰਗਾ ਵੱਲੋਂ ਕੀਤਾ ਜਾਵੇਗਾ | ਕੈਂਪ ਦੇ ਵਿਸ਼ੇਸ਼ ਮਹਿਮਾਨ ਡਾ: ਅਮਰੀਕ ਸਿੰਘ ਅਕਾਸ਼ ਬੱਚਿਆਂ ਦਾ ਹਸਪਤਾਲ ਅਤੇ ਡਾਕਟਰ ਗੌਰਵਦੀਪ ਐਮ. ਡੀ ਹੀਰਾ ਸਕੈਨ ਸੈਂਟਰ ਡਾਇਗਨੌਸਟਿਕ ਸੈਂਟਰ ਮੁਕੰਦਪੁਰ ਰੋਡ ਬੰਗਾ ਹੋਣਗੇ | ਮੀਟਿੰਗ 'ਚ ਡਾ: ਜਸਵਿੰਦਰ ਰੱਲ੍ਹ ਪ੍ਰਧਾਨ, ਡਾ: ਕਸ਼ਮੀਰ ਚੰਦ, ਰਾਮ ਕਿਸ਼ਨ ਪੱਲੀ ਝਿੱਕੀ, ਲੈਕ. ਕੁਲਵਿੰਦਰ ਬੰਗਾ, ਲੈਕ. ਬਲਿਹਾਰ ਸਿੰਘ, ਲੈਕ: ਸ਼ੰਕਰ ਦਾਸ, ਮੈਨੇਜਰ ਸੁਰਿੰਦਰ ਮੋਹਨ, ਜਸਵਿੰਦਰ ਸਿੰਘ ਵਿੱਕੀ, ਲਵਲੀਨ ਸੁੰਡਾ, ਰੋਹਿਤ ਸੁੰਡਾ, ਗਗਨਦੀਪ, ਰਕੇਸ਼ ਕੁਮਾਰ, ਰਾਮ ਲੁਭਾਇਆ, ਦਿਲਬਾਗ ਬਾਗੀ, ਹਰਜਿੰਦਰ ਬੱਬੂ, ਬਿਪਨ ਕੁਮਾਰ, ਜੇ. ਈ ਨੰਦ ਲਾਲ ਆਦਿ ਹਾਜ਼ਰ ਸਨ |