23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜ਼ਿਲ੍ਹਾ ਪੱਧਰੀ ਪ੍ਰੀ ਪ੍ਰਾਇਮਰੀ ਰਿਸੋਰਸ ਪਰਸਨ ਦੀ ਤਿੰਨ ਰੋਜ਼ਾ ਟ੍ਰੇਨਿੰਗ ਕਮ ਵਰਕਸ਼ਾਪ ਸਮਾਪਤ <br/>

Ad Position 21
No active advertisement
ਅਜੀਤ ਡੈਸਕ 05-11-2025
ਨਵਾਂਸ਼ਹਿਰ, 4 ਨਵੰਬਰ (ਜਸਬੀਰ ਸਿੰਘ ਨੂਰਪੁਰ) - ਡਾਇਰੈਕਟਰ ਸਿਖਲਾਈ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਵਰਿੰਦਰ ਕੁਮਾਰ ਡਾਇਟ ਪਿ੍ੰਸੀਪਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਪ੍ਰੀ ਪ੍ਰਾਇਮਰੀ ਰਿਸੋਰਸ ਪਰਸਨ ਦੀ ਤਿੰਨ ਰੋਜ਼ਾ ਟ੍ਰੇਨਿੰਗ ਕਮ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਬਲਾਕ ਨਵਾਂਸ਼ਹਿਰ ਵਿਖੇ ਸਮਾਪਿਤ ਹੋਈ | ਟ੍ਰੇਨਿੰਗ ਦੇ ਆਖਰੀ ਦਿਨ ਮਾਸਟਰ ਟ੍ਰੇਨਰ ਨੀਲ ਕਮਲ, ਅੰਮਿਤ ਜਗੋਤਾ, ਜਸਪਾਲ ਚੇਚੀ ਅਤੇ ਸੁਨੀਤਾ ਰਾਣੀ ਵਲੋਂ ਅਧਿਆਪਕਾਂ ਨੂੰ ਬੱਚਿਆਂ ਦੀ ਸਿਹਤ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਬੱਚਾ ਤੰਦਰੁਸਤ ਹੋਵੇਗਾ ਤਾਂ ਹੀ ਉਸ ਦੀ ਵਧੀਆ ਢੰਗ ਨਾਲ ਪਰਵਰਿਸ਼ ਹੋ ਸਕਦੀ ਹੈ | ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਦੀ ਸਫਾਈ ਬਾਰੇ ਦੱਸਣਾ ਜ਼ਰੂਰੀ ਹੈ ਕਿਉਂਕਿ ਜ਼ਿਆਦਾਤਰ ਬੱਚੇ ਮਿੱਟੀ-ਘੱਟੇ 'ਚ ਖੇਡਦੇ ਹਨ ਅਤੇ ਉਨ੍ਹਾਂ ਗੰਦੇ ਹੱਥਾਂ ਨਾਲ ਹੀ ਖਾਣਾ ਖਾਣ ਲੱਗ ਜਾਂਦੇ ਹਨ | ਜਿਸ ਕਰਕੇ ਬਹੁਤ ਸਾਰੇ ਕੀਟਾਣੂ ਬੱਚੇ ਦੇ ਪੇਟ 'ਚ ਚਲੇ ਜਾਂਦੇ ਹਨ, ਜਿਸ ਕਰਕੇ ਬੱਚਾ ਬਿਮਾਰੀਆਂ ਦੀ ਪਕੜ ਵਿੱਚ ਜਾਂਦਾ ਹੈ | ਇਸ ਲਈ ਬੱਚਿਆਂ ਨੂੰ ਆਪਣੇ ਸਰੀਰ ਅਤੇ ਆਲੇ-ਦੁਆਲੇ ਦੀ ਸਫਾਈ ਸੰਬੰਧੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਬਹੁਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਵਾਧੇ ਅਨੁਸਾਰ ਸਹੀ ਅਤੇ ਸੰਤੁਲਿਤ ਭੋਜਨ ਪ੍ਰਾਪਤ ਨਹੀਂ ਹੁੰਦਾ | ਜਿਸ ਨਾਲ ਬਹੁਤ ਸਾਰੇ ਬੱਚਿਆਂ ਵਿੱਚ ਖੂਨ ਜਾਂ ਆਇਓਡੀਨ ਦੀ ਕਮੀ ਹੋ ਜਾਂਦੀ ਹੈ | ਇਸ ਲਈ ਬੱਚਿਆਂ ਦੀਆਂ ਮਾਵਾਂ ਨੂੰ ਸੰਤੁਲਿਤ ਭੋਜਨ ਸਬੰਧੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਬੱਚਿਆਂ ਦੇ ਸਰੀਰਿਕ, ਬੌਧਿਕ, ਭਾਸ਼ਾਈ, ਸਮਾਜਿਕ ਅਤੇ ਭਾਵਨਾਤਮਿਕ, ਸੁਹਜ ਅਤੇ ਸੱਭਿਆਚਾਰਕ ਵਿਕਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਛੋਟੇ ਬੱਚਿਆਂ ਨੂੰ ਖੇਡ ਵਿਧੀ ਨਾਲ ਸਿਖਾਉਣ ਉੱਤੇ ਜੋਰ ਦਿੰਦਿਆਂ ਕਿਹਾ ਕਿ ਇਸ ਵਿਧੀ ਨਾਲ ਬੱਚੇ ਜਲਦੀ ਅਤੇ ਵਧੇਰੇ ਰੁਚੀ ਨਾਲ ਸਿੱਖਦਾ ਹੈ ਜਿਸ ਨਾਲ ਕਿ ਬੱਚੇ ਦੇ ਗਿਆਨ ਵਿੱਚ ਸਥਾਈ ਵਾਧਾ ਹੁੰਦਾ ਹੈ | ਇਸ ਤਿੰਨ ਰੋਜ਼ਾ ਟ੍ਰੇਨਿੰਗ ਵਿੱਚ ਜ਼ਿਲ੍ਹਾ ਰਿਸੋਰਸ ਪਰਸਨਜ਼ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਲਈ 24 ਰਿਸੋਰਸ ਪਰਸਨ ਤਿਆਰ ਕੀਤੇ ਗਏ | ਇਸ ਟ੍ਰੇਨਿੰਗ ਵਿੱਚ ਦਵਿੰਦਰ ਸਿੰਘ ਸੈਂਟਰ ਹੈੱਡ ਟੀਚਰ, ਗੁਰਦਿਆਲ ਸਿੰਘ, ਕੁਲਦੀਪ ਸਿੰਘ, ਗਿਆਨ ਕਟਾਰੀਆ, ਸੁਰਿੰਦਰ ਕੁਮਾਰ, ਜਤਿੰਦਰ ਕੁਮਾਰ, ਹਰਮੇਸ਼ ਲਾਲ, ਬਿਕਰਮਜੀਤ ਸਿੰਘ, ਰੀਨਾ ਰਾਣੀ, ਅਨੁਰਾਧਾ, ਅਨਿਲ ਕੁਮਾਰ, ਮਨਜੀਤ ਸਿੰਘ, ਹਰਜਿੰਦਰ ਕੌਰ, ਮਨਜੀਤ ਕੌਰ, ਅਸ਼ੋਕ ਕੁਮਾਰ, ਰੀਨਾ ਸੂਦ, ਹਰਜੀਤ ਸਿੰਘ, ਸੰਯੋਗਿਤਾ ਕਪੂਰ, ਸ਼ਿਵ ਕੁਮਾਰ, ਸਤੀਸ਼ ਕੁਮਾਰ, ਮਨਪ੍ਰੀਤ, ਜਸਵਿੰਦਰ ਕੌਰ, ਜਤਿੰਦਰ ਕੌਰ, ਲਖਵਿੰਦਰ ਕੌਰ ਅਤੇ ਆਰਤੀ ਜ਼ਿਲ੍ਹਾ ਕੋਆਰਡੀਨੇਟਰ ਪ੍ਰਥਮ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਪਰਾਲੀ ਸਾੜਨ ਦੇ 6 ਕੇਸਾਂ 'ਚ ਕਿਸਾਨਾਂ ਨੂੰ ਲਾਇਆ ਵਾਤਾਵਰਨ ਮੁਆਵਜ਼ਾ, ਮਾਮਲਾ ਦਰਜ <br/> ਅਗਲੀ ਖ਼ਬਰ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਭਰਵਾਂ ਸਵਾਗਤ <br/>
Ad Position 24