23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪੀਰ ਬਾਬਾ ਦੁੱਲੋ ਤਾਰ ਸ਼ਾਹ ਦੇ ਦਰਬਾਰ ’­­ਤੇ ਸਾਲਾਨਾ ਮੇਲਾ

ਮਜਾਰੀ/ਸਾਹਿਬਾ, 23 ਅਗਸਤ (ਨਿਰਮਲਜੀਤ ਸਿੰਘ ਚਾਹਲ)- ਪੀਰ ਬਾਬਾ ਦੁੱਲੋ ਤਾਰ ਸ਼ਾਹ ਦੇ ਦਰਬਾਰ ਕਸਬਾ ਮਜਾਰੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਅਤੇ ਐਨ. ਆਰ.

Ad Position 21
No active advertisement
ਅਜੀਤ ਡੈਸਕ 24-08-2026
ਮਜਾਰੀ/ਸਾਹਿਬਾ, 23 ਅਗਸਤ (ਨਿਰਮਲਜੀਤ ਸਿੰਘ ਚਾਹਲ)- ਪੀਰ ਬਾਬਾ ਦੁੱਲੋ ਤਾਰ ਸ਼ਾਹ ਦੇ ਦਰਬਾਰ ਕਸਬਾ ਮਜਾਰੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਲਾਨਾ ਮੇਲਾ ਕਰਵਾਇਆ ਗਿਆ। ਝੰਡੇ ਤੇ ਚਾਦਰ ਚੜ੍ਹਾਉਣ ਦੀ ਰਸਮ ਤੇ ਚਿਰਾਗ ਰੌਸ਼ਨ ਕੀਤੇ ਗਏ। ਉਪਰੰਤ ਧਾਰਮਿਕ ਸਟੇਜ ਦਾ ਆਗਾਜ਼ ਕੀਤਾ ਗਿਆ। ਦਿਨ ਵੇਲੇ ਮੰਗਾ ਮਾਗੇਵਾਲੀਆ ਤੇ ਹੋਰ ਕਲਾਕਾਰਾਂ ਵਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਰਾਤ ਵੇਲੇ ਸਟੇਜ ਤੋਂ ਮੈਡਮ ਰਾਣੀ ਅਰਮਾਨ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਕੀਲ੍ਹ ਕੇ ਰੱਖਿਆ ਗਿਆ। ਸੰਗਤਾਂ ਵਾਸਤੇ ਦਿਨ-ਰਾਤ ਲੰਗਰ ਚਲਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸਹੂੰਗੜਾ ਵਿਖੇ ਛਿੰਝ ਮੇਲਾ 5 ਸਤੰਬਰ ਨੂੰ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਰੋਲ ਪਲੇਅ, ਲੋਕ ਨਾਚ ਤੇ ਰੈੱਡ ਰਿਬਨ ਕੁਇਜ਼ ਮੁਕਾਬਲੇ ਕਰਵਾਏ
Ad Position 24