ਸਹੂੰਗੜਾ ਵਿਖੇ ਛਿੰਝ ਮੇਲਾ 5 ਸਤੰਬਰ ਨੂੰ
ਸੜੋਆ, 23 ਅਗਸਤ (ਹਰਮੇਲ ਸਹੂੰਗੜਾ) - ਹਰ ਸਾਲ ਦੀ ਤਰ੍ਹਾਂ ਬਾਬਾ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਅਤੇ ਸਮੂਹ ਐਨ. ਆਰ.
ਸੜੋਆ, 23 ਅਗਸਤ (ਹਰਮੇਲ ਸਹੂੰਗੜਾ) - ਹਰ ਸਾਲ ਦੀ ਤਰ੍ਹਾਂ ਬਾਬਾ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਅਤੇ ਸਮੂਹ ਐਨ.ਆਰ.ਆਈ. ਅਤੇ ਪਿੰਡ ਵਾਸੀਆਂ ਵੱਲੋਂ ਇਸ ਸਾਲ ਵੀ ਭਾਰੀ ਛਿੰਝ ਮੇਲਾ ਪੰਜ ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਭਾਰਤ ਤੋਂ ਨਾਮੀ ਪਹਿਲਵਾਨ ਪਹੁੰਚ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨੰਬੜਦਾਰ ਬਿੰਦਰ ਸਿੰਘ ਤੇ ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਵਾਰ ਬੁਲਟ ਮੋਟਰਸਾਈਕਲ ’ਤੇ ਝੰਡੀ ਦੀ ਕੁਸ਼ਤੀ ਸਵ: ਕਸ਼ਮੀਰ ਸਿੰਘ ਦਾ ਪੋਤਰਾ ਸੁਰਿੰਦਰ ਸਿੰਘ ਦਾ ਬੇਟਾ ਅਮਰਜੀਤ ਸਿੰਘ ਯੂ.ਐਸ.ਏ. ਵੱਲੋਂ ਬੁਲਟ ਮੋਟਰਸਾਈਕਲ ਰੋਹਿਤ ਮੋਰ ਅਤੇ ਕਮਲ ਡੂਮਛੇੜੀ ਦੀ ਜੋੜੀ ਨੂੰ ਦਿੱਤਾ ਜਾਵੇਗਾ ਤੇ ਦੂਸਰੀ ਝੰਡੀ ਦੀ ਕੁਸ਼ਤੀ ਉਂਕਾਰ ਸਿੰਘ ਕਾਰੀ ਪੁੱਤਰ ਸੁਰਜੀਤ ਸਿੰਘ ਥਾਣੇਦਾਰ ਵਲੋਂ ਸਪਲੈਂਡਰ ਮੋਟਰਸਾਈਕਲ ਦਿੱਤਾ ਜਾਵੇਗਾ। ਇਸੇ ਤਰਾਂ ਬਾਬਾ ਰਣਜੀਤ ਸਿੰਘ ਵੱਲੋਂ ਸਪੈਸ਼ਲ ਕੁਸ਼ਤੀ 15 ਹਜ਼ਾਰ ਦੀ ਜੱਸਾ ਸਹੂੰਗੜਾ ਦੇ ਨਾਂਅ ਕਰਵਾਈ ਜਾਵੇਗੀ ਅਤੇ ਇਸ ਛਿੰਝ ਮੇਲੇ ਵਿੱਚ ਦਾਨੀ ਸੱਜਣਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਪਾਇਆ ਜਾ ਰਿਹਾ ਹੈ। ਇਸ ਮੌਕੇ ਅਜੀਤਪਾਲ ਖੇਲਾ ਪੰਚ, ਰਸ਼ਪਾਲ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਸਤਨਾਮ ਸਿੰਘ ਸੋਹਲ, ਸੁਖਵਿੰਦਰ ਸਿੰਘ, ਕਮਲਜੀਤ ਸਿੰਘ, ਸ਼ਿੰਗਾਰਾ ਸਿੰਘ, ਅਮਨਦੀਪ ਸੋਨਾ, ਲਖਬੀਰ ਸਿੰਘ, ਕੇਵਲ ਕ੍ਰਿਸ਼ਨ, ਕੇਵਲ ਸਿੰਘ, ਨਿਰਮਲ ਸਿੰਘ ਅਤੇ ਹੋਰ ਪਿੰਡ ਵਾਸੀ ਅਤੇ ਕਮੇਟੀ ਮੈਂਬਰ ਹਾਜ਼ਰ ਸਨ।