ਨਸ਼ਿਆਂ ਵਿਰੁੱਧ ਕਾਂਗਰਸ ਪਾਰਟੀ ਦਾ ਵਫਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ
ਨਵਾਂਸ਼ਹਿਰ, 23 ਅਗਸਤ (ਜਸਬੀਰ ਸਿੰਘ ਨੂਰਪੁਰ) - ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਐਸ. ਐਸ.
ਨਵਾਂਸ਼ਹਿਰ, 23 ਅਗਸਤ (ਜਸਬੀਰ ਸਿੰਘ ਨੂਰਪੁਰ) - ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਐਸ.ਐਸ.ਪੀ. ਨਵਾਂਸ਼ਹਿਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੈਂਬਰਾਂ ਸਮੇਤ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਉਨ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਸ਼ੇ ਦਾ ਪਸਾਰਾ ਹੋਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਨਸ਼ਿਆਂ ਦਾ ਪਸਾਰਾ ਵਧਦਾ ਜਾ ਰਿਹੈ ਜਿਸ ਨਾਲ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿੱਚ ਧੱਸਦੇ ਜਾ ਰਹੇ ਹਨ। ਨਸ਼ਿਆਂ ਕਾਰਨ ਜ਼ਿਲ੍ਹੇ ਵਿੱਚ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹਲਕਾ ਬਲਾਚੌਰ ਦੇ ਪਿੰਡ ਰਾਏਪੁਰ ਮਾਜਰਾ ਵਿਖੇ ਥੋੜੇ ਸਮੇਂ ਦੌਰਾਨ ਹੀ 6 ਮੌਤਾਂ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਵੇਚਣ ਵਾਲੇ ਕਿਸੇ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਮ੍ਰਿਤਕ ਨੌਜਵਾਨ ਦੇ ਨਾਲ ਨਸ਼ਾ ਕਰਨ ਵਾਲਿਆਂ ’ਤੇ ਪਰਚਾ ਜ਼ਰੂਰ ਦਰਜ ਕਰ ਦਿੱਤਾ ਗਿਆ। ਹਾਲਾਂਕਿ ਇੱਕ ਨੌਜਵਾਨ ਵੱਲੋਂ ਨਸ਼ਾ ਵੇਚਣ ਵਾਲੇ ਦਾ ਨਾਂਅ ਦੱਸਦਿਆਂ ਅਤੇ ਨਸ਼ੇ ਕਾਰਨ ਨੌਜਵਾਨ ਦੀ ਮੌਤ ਕਿਵੇਂ ਹੋਈਂ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪੁਲਿਸ ਨੂੰ ਮੁਹੱਈਆ ਕਰਵਾਈ ਗਈ ਸੀ। ਅਜੇ ਮੰਗਪੁਰ ਨੇ ਪੱਤਰਕਾਰ ਭਾਈਚਾਰੇ ਨੂੰ ਦੱਸਿਆ ਕਿ ਹਲਕਾ ਬਲਾਚੌਰ ਵਿਖੇ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਨਸ਼ਿਆਂ ’ਤੇ ਨੱਥ ਪਾਉਣ ਵਿੱਚ ਕਾਫੀ ਹੱਦ ਤੱਕ ਸਫਲਤਾ ਪਾ ਲਈ ਗਈ ਸੀ ਪਰ ਹੁਣ ਫਿਰ ਨਸ਼ਾ ਤਸਕਰਾਂ ਵੱਲੋਂ ਗਤੀਵਿਧੀਆਂ ਵਿੱਚ ਫਿਰ ਵਾਧਾ ਹੋ ਰਿਹੈ। ਅਜੇ ਮੰਗੂਪੁਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ 7 ਦਿਨਾਂ ਦਾ ਸਮਾ ਮੰਗਿਆ ਗਿਆ ਹੈ ਤਾਂ ਜੋ ਨਸ਼ੇ ’ਤੇ ਰੋਕ ਲਗਾ ਸਕਣ ਪਰ ਜੇਕਰ ਸਮਾਂ ਬੀਤਣ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਨੂੰ ਰੋਕਣ ਲਈ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਕਾਂਗਰਸ ਪਾਰਟੀ ਵੱਲੋਂ ਇੱਕ ਤਿੱਖਾ ਸੰਘਰਸ਼ ਜ਼ਿਲ੍ਹੇ ਅੰਦਰ ਕੀਤਾ ਜਾਵੇਗਾ। ਇਸ ਮੌਕੇ ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਰਾਜ ਕੁਮਾਰ ਜ਼ਿਲ੍ਹਾ ਪ੍ਰਧਾਨ ਸੇਵਾ ਦੱਲ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਨਾਨਕ ਸਿੰਘ ਬਾਂਠ ਚੇਅਰਮੈਨ ਬਲਾਚੌਰ, ਹਰਜੀਤ ਸਿੰਘ ਮੀਤ ਪ੍ਰਧਾਨ ਡੀ.ਸੀ.ਸੀ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸਕੱਤਰ, ਅਜੀਤ ਸਿੰਘ ਮੀਤ ਪ੍ਰਧਾਨ ਡੀ.ਸੀ.ਸੀ, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਗੁਰਵਿੰਦਰ ਸਿੰਘ ਜਨਰਲ ਸੱਕਤਰ ਡੀ.ਸੀ.ਸੀ, ਡਾ. ਬਖਸ਼ੀਸ਼ ਸਿੰਘ ਸੀਨੀਅਰ ਆਗੂ, ਹਰਮੇਸ਼ ਕੁਮਾਰ ਪ੍ਰਧਾਨ ਐਸ. ਸੀ ਸੈੱਲ ਸ਼ਹਿਰੀ, ਮਨਦੀਪ ਥਾਂਦੀ ਸੋਸ਼ਲ ਮੀਡੀਆ ਇੰਚਾਰਜ, ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ ਬਲਾਚੌਰ, ਸੋਮਨਾਥ ਤਕਲਾ ਸੀਨੀਅਰ ਮੀਤ ਪ੍ਰਧਾਨ, ਵਿਵੇਕ ਲੱਧਣ ਯੂਥ ਆਗੂ, ਸੋਨੂੰ ਮਾਣੇਵਾਲ ਆਦਿ ਹਾਜ਼ਰ ਸਨ।