13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਿੱਖ ਨੈਸ਼ਨਲ ਕਾਲਜ ਬੰਗਾ ਦੇ ਅੰਗਰੇਜ਼ੀ ਵਿਭਾਗ ਵਲੋਂ ਕੁਰੂਕਸ਼ੇਤਰ ਦਾ ਵਿੱਦਿਅਕ ਟੂਰ <br/>

Ad Position 21
No active advertisement
ਅਜੀਤ ਡੈਸਕ 23-11-2025
ਬੰਗਾ, 22 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸਿੱਖ ਨੈਸ਼ਨਲ ਕਾਲਜ ਬੰਗਾ ਦੇ ਅੰਗਰੇਜ਼ੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਸਿੱਖਿਆਤਮਕ ਅਤੇ ਇਤਿਹਾਸਕ ਟੂਰ ਦਾ ਪ੍ਰਬੰਧ ਕੀਤਾ ਗਿਆ | ਜਿਸ ਵਿੱਚ ਵਿਦਿਆਰਥੀਆਂ ਨੇ ਕੁਰੂਕਸ਼ੇਤਰ ਦੀ ਧਾਰਮਿਕ, ਸਾਂਸਕਿ੍ਤਿਕ ਅਤੇ ਵਿਰਾਸਤੀ ਮਹੱਤਤਾ ਨੂੰ ਆਤਮਿਕ ਤੌਰ 'ਤੇ ਆਪਣੇ ਬੇਹੱਦ ਨੇੜੇ ਅਨੁਭਵ ਕੀਤਾ | ਕਾਲਜ ਦੇ ਪਿ੍ੰਸਿਪਲ ਡਾ.ਤਰਸੇਮ ਸਿੰਘ ਭਿੰਡਰ ਨੇ ਅੰਗਰੇਜ਼ੀ ਵਿਭਾਗ ਦੀ ਇਸ ਪਹਿਲ ਦੀ ਸਾਰਾਹਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਯਾਤਰਾਵਾਂ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਪ੍ਰਯੋਗਿਕ ਤੇ ਇਤਿਹਾਸਕ ਗਿਆਨ ਨਾਲ ਵੀ ਜੋੜਦੀਆਂ ਹਨ | ਇਸ ਯਾਤਰਾ ਦੀ ਅਗਵਾਈ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਕੁਮਾਰ ਸ਼ਰਮਾ ਨੇ ਕੀਤੀ | ਉਨ੍ਹਾਂ ਦੇ ਨਾਲ ਪ੍ਰੋ. ਪ੍ਰੀਤ ਕੰਵਲ, ਪ੍ਰੋ. ਮਨਪ੍ਰੀਤ ਕੌਰ, ਲਾਇਬ੍ਰੇਰੀਅਨ ਮਨਮੰਤ ਸਿੰਘ ਅਤੇ ਪ੍ਰੋ. ਰੂਬੀ ਨੇ ਵੀ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀਆਂ ਪ੍ਰਦਾਨ ਕੀਤੀਆਂ | ਵਿਦਿਆਰਥੀਆਂ ਨੇ ਬ੍ਰਹਮਸਰੋਵਰ, ਗੀਤਾ ਗਿਆਨ ਹਾਲ, ਪਨੋਰਮਾ ਸਾਇੰਸ ਸੈਂਟਰ ਅਤੇ ਹੋਰ ਇਤਿਹਾਸਕ ਸਥਾਨਾਂ ਦਾ ਦੌਰਾ ਕੀਤਾ | ਹਰ ਸਥਾਨ 'ਤੇ ਅਧਿਆਪਕਾਂ ਵੱਲੋਂ ਪ੍ਰਾਚੀਨ ਮਹਾਂਭਾਰਤ ਦੇ ਇਤਿਹਾਸ, ਕੁਰੂਕਸ਼ੇਤਰ ਦੀ ਧਾਰਮਿਕ ਮਹੱਤਤਾ ਅਤੇ ਵਿਰਾਸਤੀ ਭੂਮੀ ਬਾਰੇ ਵਿਸਥਾਰਿਤ ਜਾਣਕਾਰੀ ਸਾਂਝੀ ਕੀਤੀ ਗਈ | ਵਿਦਿਆਰਥੀਆਂ ਨੇ ਇਸ ਦੌਰੇ ਨੂੰ ਬਹੁਤ ਹੀ ਸਿਖਲਾਈਪੂਰਣ ਅਤੇ ਪ੍ਰੇਰਣਾਦਾਇਕ ਦੱਸਿਆ | ਯਾਤਰਾ ਦੌਰਾਨ ਵਿਦਿਆਰਥੀਆਂ ਨੇ ਨੋਟਸ ਬਣਾਏ, ਫੋਟੋਗ੍ਰਾਫੀ ਕੀਤੀ ਅਤੇ ਸਮੂਹਿਕ ਚਰਚਾ ਰਾਹੀਂ ਵੱਖ-ਵੱਖ ਇਤਿਹਾਸਕ ਪੱਖਾਂ ਨੂੰ ਸਮਝਿਆ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਅਕਾਦਮਿਕ ਜੀਵਨ 'ਚ ਤਾਜ਼ਗੀ ਭਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸਿੱਖੀ ਦੇ ਇਤਿਹਾਸ 'ਚ ਬਾਬਾ ਦੀਪ ਸਿੰਘ ਜੀ ਸੁਨਹਿਰੀ ਹਰਫ਼ਾਂ 'ਚ ਲਿਖੀ ਹੋਈ ਇਬਾਰਤ ਹੈ - ਡਾਕਟਰ ਪ੍ਰੇਮ ਸਲੋਹ, ਡਾਕਟਰ ਬ... ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਜਾਰੀ <br/>
Ad Position 24