ਕਾਠਗੜ੍ਹ/ਰੱਤੇਵਾਲ, 23 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਸਥਿਤ ਟੋਲ ਪਲਾਜ਼ਾ ਬੱਛੂਆਂ 'ਤੇ ਧੁੰਦ ਤੇ ਠੰਢ ਦੇ ਮੱਦੇਨਜ਼ਰ ਐਸ.ਐਸ.ਐਫ ਟੀਮ ਵਲੋਂ ਵਾਹਨਾਂ ਨੂੰ ਰਿਫਲੈਕਟਰ ਤੇ ਸੀਮੈਂਟ ਬ੍ਰੇਕਰਾਂ ਨੂੰ ਚਮਕੀਲੀ ਟੇਪ ਲਗਾਈ ਤਾਂ ਕਿ ਧੁੰਦ ਵਿੱਚ ਹੋਣ ਵਾਲੇ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ. ਐਸ. ਐਫ ਟੀਮ ਦੇ ਇੰਚਾਰਜ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਦੇ ਨਾਲ- ਨਾਲ ਉਨ੍ਹਾਂ ਟਰੈਕਟਰ ਟਰਾਲੀਆਂ ਤੇ ਬਲੈਰੋ ਪਿੱਕਅਪ ਜੀਪਾਂ, ਛੋਟੇ ਹਾਥੀ ਤੇ ਹੋਰ ਅਨੇਕਾਂ ਵਾਹਨਾਂ ਨੂੰ ਰਿਫਲੈਕਟਰ ਲਗਾਏ | ਉਨ੍ਹਾਂ ਦੀ ਟੀਮ ਵਲੋਂ ਨੈਸ਼ਨਲ ਹਾਈਵੇ 'ਤੇ ਸੀਮੈਂਟ ਬ੍ਰੇਕਰਾਂ (ਰੋਕਾਂ) ਨੂੰ ਵੀ ਚਮਕੀਲੀ ਟੇਪ ਲਗਾਈ ਤਾਂ ਕਿ ਧੁੰਦ ਵਿੱਚ ਵਾਹਨਾਂ ਦੀ ਲਾਈਟ ਨਾਲ ਚਮਕ ਸਕੇ ਤੇ ਕੋਈ ਹਾਦਸੇ ਹੋਣ ਤੋਂ ਬਚਾਅ ਹੋ ਸਕੇ |