29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪੰਚਵਟੀ ਧਾਮ ਗੋਲੂਮਾਜਰਾ ਵਿਖੇ ਸੰਤ ਸਮਾਗਮ ਅੱਜ ਤੋਂ ਕਾਠਗੜ੍ਹ, 23 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਪੰਜ ਪਿੰਡਾਂ ਗੋਲੂਮਾਜਰਾ, ਟੁੰਡੇਵਾਲ, ਬੇਹਰੜੀ, ਮਾਲੇਵਾਲ ਕੋਹਲੀ ਤੇ ਬਾਗੋਵਾਲ ਦੇ ਸਾਂਝੇ ਧਰਮ ਅਸਥਾਨ 'ਪੰਚਵਟੀ ਧਾਮ ਗੋਲੂਮਾਜਰਾ' ਵਿਖੇ ਸਤਿਗੁਰੂ ਬ੍ਰਹਮਸਾਗਰ ਭੂਰੀ ਵਾਲਿਆਂ ਦੇ ਸਲਾਨਾ ਤਿੰਨ ਦਿਨਾਂ ਸੰਤ ਸਮਾਗਮ 24 ਨਵੰਬਰ ਤੋਂ ਆਰੰਭ ਹੋ ਰਹੇ ਹਨ | ਇਹਨਾਂ ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਚਵਟੀ ਧਾਮ ਦੇ ਸੇਵਾਦਾਰਾਂ ਨੇ ਦੱਸਿਆ ਕਿ 24 ਨਵੰਬਰ ਸੋਮਵਾਰ ਨੂੰ ਜਗਤ ਗੁਰੂ ਆਚਾਰੀਆ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਰਚਿਤ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਆਰੰਭ ਕਰਵਾਏ ਜਾਣਗੇ | 25 ਨਵੰਬਰ ਨੂੰ ਮੱਧ ਦੇ ਭੋਗ ਪਾਏ ਜਾਣਗੇ ਅਤੇ ਰੋਜ਼ਾਨਾ ਰਾਤ ਸਮੇਂ ਮਹਾਂਪੁਰਸ਼ ਸੰਗਤਾਂ ਨੂੰ ਸਤਿਸੰਗ ਫਰਮਾਉਣਗੇ | ਸਮਾਗਮਾਂ ਦੇ ਅੰਤਿਮ ਦਿਨ 26 ਨਵੰਬਰ ਨੂੰ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਵੱਲੋਂ ਅਖੰਡ ਪਾਠ ਦੀ ਸੰਪੂਰਨਤਾ ਦੇ ਭੋਗ ਪਾਏ ਜਾਣਗੇ | ਉਪਰੰਤ ਸੰਗਤਾਂ ਨੂੰ ਸਤਿਸੰਗ ਪ੍ਰਵਚਨਾਂ ਰਾਹੀਂ ਗੁਰੂ ਚਰਨਾਂ ਨਾਲ ਜੁੜਨਾ ਕਰਨਗੇ | ਇਹਨਾਂ ਤਿੰਨ ਦਿਨਾਂ ਸਮਾਗਮਾਂ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤਣਗੇ | <br/> ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਰਸ਼ਪਾਲ ਸਿੰਘ ਮੰਡੇਰ | <br/> ਗਿਆਨੀ ਸੋਮਪਾਲ ਸਿੰਘ ਬੰਗਾ | <br/> 24-11-2025
ਔੜ/ਝਿੰਗੜਾਂ, 23 ਨਵੰਬਰ (ਕੁਲਦੀਪ ਸਿੰਘ ਝਿੰਗੜ)-ਨਵਜੋਤ ਸਾਹਿਤ ਸੰਸਥਾ ਔੜ ਦਾ 44ਵਾਂ ਸਥਾਪਨਾ ਸਮਾਗਮ ਔੜ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਹ ਸਮਾਗਮ ਸੰਸਥਾ ਦੇ ਸੰਸਥਾਪਕ ਨਾਮਵਰ ਗ਼ਜ਼ਲਗੋ ਜਨਾਬ ਗੁਰਦਿਆਲ ਰੌਸ਼ਨ ਦੀ ਅਗਵਾਈ ਵਿੱਚ ਹੋਇਆ, ਜਿਹਨਾਂ ਨੇ ਮੰਚ ਤੋਂ ਸੰਸਥਾ ਦੇ ਮਿਸ਼ਨ ਅਤੇ ਪ੍ਰਾਪਤੀਆਂ ਦੀ ਸਾਂਝ ਪਾਈ | ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਸੰਸਥਾ ਨੂੰ ਸ਼ੁੱਭ ਕਾਮਨਾਵਾਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ | ਇਸ ਵਾਰ ਸੰਸਥਾ ਦੀਆਂ ਸਲਾਨਾ ਸਰਗਰਮੀਆਂ ਦੀ ਸਾਂਝ ਪਾਉਂਦਾ ਹੋਇਆ ਸੋਵੀਨਾਰ 'ਨਵਜੋਤ' ਵੀ ਜਾਰੀ ਕੀਤਾ ਗਿਆ | ਸੰਸਥਾ ਵੱਲੋਂ ਸਾਹਿਤਕ ਚੇਤਨਾ ਅਤੇ ਸਮਾਜਿਕ ਚਿੰਤਨ ਲਈ ਸਮਰਪਿਤ ਹੋ ਕੇ ਨਿਭਣ ਵਾਲੀਆਂ ਪੰਜ ਨਾਮਵਰ ਸ਼ਖ਼ਸੀਅਤਾਂ ਨੂੰ 'ਨਵਜੋਤ ਪੁਰਸਕਾਰ-2025' ਪ੍ਰਦਾਨ ਕੀਤੇ ਗਏ | ਇਹਨਾਂ ਵਿੱਚ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਸਾਹਿਤਕ ਹਸਤਾਖ਼ਰ ਡਾ. ਕੁਲਵੰਤ ਕੌਰ ਪਟਿਆਲਾ, ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ, ਨਾਮਵਰ ਲੇਖਕ ਮਲਕੀਅਤ ਸਿੰਘ ਔਜਲਾ ਅਤੇ ਪ੍ਰੇਰਕ ਗ਼ਜ਼ਲਗੋ ਜਸਵਿੰਦਰ ਫ਼ਗਵਾੜਾ ਸ਼ਾਮਲ ਸਨ | ਇਹਨਾਂ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਕ੍ਰਮਵਾਰ ਡਾ. ਕੇਵਲ ਰਾਮ, ਸਤਪਾਲ ਸਾਹਲੋਂ, ਅਮਰ ਜਿੰਦ, ਦਵਿੰਦਰ ਬੇਗਮਪੁਰੀ ਅਤੇ ਰਵਿੰਦਰ ਮੱਲਾਬੇਦੀਆਂ ਨੇ ਪੰਛੀ ਝਾਤ ਪੁਆਈ | ਇਸ ਮੌਕੇ ਰਵਿੰਦਰ ਸਿੰਘ ਸਰਾਂ ਅਤੇ ਇੰਦਰਜੀਤ ਸਿੰਘ ਆਰਟਿਸਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮਾਗਮ ਵਿੱਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਹਨਾਂ ਕਿਹਾ ਕਿ ਉਸਾਰੂ ਸਾਹਿਤ ਸਮਾਜ ਦਾ ਮਾਰਗ ਦਰਸ਼ਨ ਕਰਦਾ ਹੈ ਅਤੇ ਸਮਾਜ ਅੰਦਰ ਸਾਹਿਤਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਦਾ ਸਤਿਕਾਰੇ ਜਾਣਗੇ | ਸਮਾਗਮ ਦੌਰਾਨ ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਰਾਜਿੰਦਰ ਜੱਸਲ ਨੇ ਕੀਤਾ ਅਤੇ ਸਲਾਨਾ ਰਿਪੋਰਟ ਦੀ ਸਾਂਝੀ ਕੀਤੀ | ਸਮਾਗਮ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਆਪਣੀਆਂ ਰਚਨਾਵਾਂ ਵੀ ਸੁਣਾਈਆਂ | ਇਸ ਮੌਕੇ ਹਰੀ ਕਿ੍ਸ਼ਨ ਪਟਵਾਰੀ, ਗੁਰਨੇਕ ਸ਼ੇਰ, ਰਜਨੀ ਸ਼ਰਮਾ, ਨੀਰੂ ਜੱਸਲ, ਦਵਿੰਦਰ ਸਕੋਹਪੁਰੀ, ਹਰਮਿੰਦਰ ਹੈਰੀ, ਦੇਸ ਰਾਜ ਬਾਲੀ, ਸੁੱਚਾ ਰਾਮ ਜਾਡਲਾ, ਪਿਆਰਾ ਲਾਲ ਬੰਗੜ, ਬਿੰਦਰ ਮੱਲਾਬੇਦੀਆਂ, ਰੇਸ਼ਮ ਕਰਨਾਣਵੀ, ਸੁਰਿੰਦਰ ਭਾਰਤੀ ਆਦਿ ਸ਼ਾਮਲ ਸਨ | ਬੁਲਾਰਿਆਂ ਵਲੋਂ 44 ਪੁਸਤਕਾਂ ਸਾਹਿਤ ਦੀ ਝੋਲੀ ਪਾਉਣ ਵਾਲੀ ਨਵਜੋਤ ਸਾਹਿਤ ਸੰਸਥਾ ਔੜ ਦੀ ਚਾਰ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੁਰੱਖਿਆ ਅਤੇ ਉਸਾਰੂ ਸਾਹਿਤ ਦੇ ਪ੍ਰਚਾਰ ਪ੍ਰਸਾਰ ਕਰਨ ਹਿੱਤ ਸਮਰਪਿਤ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ |


ਬੰਗਾ, 23 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਉਪ ਮੰਡਲ ਸ਼ਹਿਰੀ ਬੰਗਾ ਅਧੀਨ ਆਉਂਦੇ 11 ਕੇ.ਵੀ ਸ਼ਹਿਰੀ ਫੀਡਰ ਸਾਗਰ ਗੇਟ, ਢਾਹਾ ਫੀਡਰ, ਕਲੇਰਾਂ ਫੀਡਰ, ਢਾਹਾ ਹਸਪਤਾਲ ਫੀਡਰ, ਉਪ-ਮੰਡਲ ਦਿਹਾਤੀ ਬੰਗਾ ਅਧੀਨ ਆਉਂਦੇ, ਗੋਬਿੰਦਪੁਰ ਫੀਡਰ ਜੋ ਕਿ 220 ਕੇ.ਵੀ ਸਬ-ਸਟੇਸ਼ਨ ਬੰਗਾ ਤੋਂ ਚੱਲਦੇ ਹਨ | ਇਹਨਾਂ ਦੀ ਸਪਲਾਈ 24 ਨਵੰਬਰ ਦਿਨ ਸੋਮਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਟੀਚਰ ਫੈਸਟ 'ਚ ਜੇਤੂ ਅਧਿਆਪਕਾਂ ਦਾ ਸਨਮਾਨ <br/> ਅਗਲੀ ਖ਼ਬਰ 'ਆਪ' ਸਰਕਾਰ ਔਰਤਾਂ ਨੂੰ ਇਕ ਹਜ਼ਾਰ ਦੇਣ ਦਾ ਵਾਅਦਾ ਪੂਰਾ ਕਰੇ-ਬੀਬੀ ਬਾਠ
Ad Position 24