29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਬਲਾਕ ਪੱਧਰੀ ਟੀਚਰ ਫੈਸਟ 'ਚ ਜੇਤੂ ਅਧਿਆਪਕਾਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 24-11-2025
ਬੰਗਾ, 23 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਪੋਤਾ ਵਿਖੇ ਬਲਾਕ ਪੱਧਰੀ ਟੀਚਰ ਫੈਸਟ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਬਲਾਕ ਬੰਗਾ ਦੇ ਵੱਖ-ਵੱਖ ਸਕੂਲਾਂ ਦੇ ਵਿਸ਼ਾ ਅਧਿਆਪਕਾਂ ਨੇ ਵੱਖ-ਵੱਖ ਥੀਮ ਵਿੱਚ ਭਾਗ ਲਿਆ | ਐਕਟੀਵਿਟੀ ਆਧਾਰਿਤ ਮਾਡਲ ਮੁਕਾਬਲੇ ਵਿੱਚ ਹਰਦੀਪ ਰਾਏ ਮੈਥ ਮਾਸਟਰ ਸਕੂਲ ਗੋਬਿੰਦਪੁਰ ਨੇ ਪਹਿਲਾ ਸਥਾਨ, ਹਰਵਿੰਦਰ ਮਾਨ ਸਕੂਲ ਫਰਾਲਾ ਅਤੇ ਗੁਰਵਿੰਦਰ ਕੌਰ ਸਕੂਲ ਸੂੰਢ ਮਕਸੂਦਪੁਰ ਨੇ ਦੂਸਰਾ ਅਤੇ ਹਰਵਿੰਦਰ ਕੌਰ ਸਕੂਲ ਭਰੋਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ | ਸਬ-ਥੀਮ ਮੈਥ ਮਾਡਲਿੰਗ ਵਿੱਚ ਜਤਿੰਦਰ ਸਿੰਘ ਪਾਬਲਾ ਸਕੂਲ ਝੰਡੇਰ ਕਲਾਂ ਨੇ ਪਹਿਲਾ ਸਥਾਨ ਅਤੇ ਅਮਨਪ੍ਰੀਤ ਕੌਰ ਸਕੂਲ ਸਰਹਾਲਾ ਰਾਣੂਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ | ਸਬ-ਥੀਮ ਇਨਫਰਮੇਸ਼ਨ ਟੈਕਨੋਲਜੀ ਟੂਲਸ ਵਿਚ ਦਲਜੀਤ ਸਿੰਘ ਕੰਪਿਊਟਰ ਅਧਿਆਪਕ ਸਕੂਲ ਗੋਬਿੰਦਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ | ਬਲਾਕ ਨੋਡਲ ਅਫ਼ਸਰ ਅਮਨਪ੍ਰੀਤ ਸਿੰਘ ਜੌਹਰ, ਕਾਰਜਕਾਰੀ ਪਿ੍ੰਸੀਪਲ ਬਲਦੀਸ਼ ਲਾਲ ਵਲੋਂ ਬਲਾਕ ਪੱਧਰੀ ਟੀਚਰ ਫੈਸਟ ਵਿੱਚ ਜੇਤੂ ਅਧਿਆਪਕਾਂ ਨੂੰ ਟਰਾਫ਼ੀ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੈਕਚਰਾਰ ਅਮਰਪ੍ਰੀਤ ਸਿੰਘ, ਮੈਥ ਮਾਸਟਰ ਸ਼ਨੀ ਕੁਮਾਰ, ਰਕੇਸ਼ ਕੁਮਾਰ, ਚਮਨ ਲਾਲ, ਮੈਡਮ ਸੋਨੀਆ, ਗੁਰਪ੍ਰੀਤ ਕੌਰ, ਸੁਰਿੰਦਰਾ, ਨੀਲਮ ਰਾਣੀ, ਭਵਨੀਤ, ਸੁਖਜੀਤ ਕੌਰ, ਸੋਨੀਆ ਜਸਰੋਟੀਆ, ਪਰਮਜੀਤ ਕੌਰ ਅਤੇ ਬਲਵੀਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋੜਵੰਦਾਂ ਦੀ ਸੇਵਾ ਨਾਲ ਹੀ ਪ੍ਰਮਾਤਮਾ ਦੇ ਘਰ ਦਾ ਰਾਹ ਲੱਭਿਆ ਜਾ ਸਕਦਾ - ਸੋਮਪਾਲ ਸਿੰਘ ਬੰਗਾ <br/> ਅਗਲੀ ਖ਼ਬਰ ਪੰਚਵਟੀ ਧਾਮ ਗੋਲੂਮਾਜਰਾ ਵਿਖੇ ਸੰਤ ਸਮਾਗਮ ਅੱਜ ਤੋਂ ਕਾਠਗੜ੍ਹ, 23 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਪੰਜ ਪਿੰਡਾ...
Ad Position 24