ਕਟਾਰੀਆਂ, 23 ਨਵੰਬਰ (ਪ੍ਰੇਮੀ ਸੰਧਵਾਂ) - ਉੱਘੇ ਸਮਾਜ ਸੇਵੀ ਤੇ ਦਵਿੰਦਰਾ ਫਰਨੀਚਰ ਹਾਊਸ ਮੁਕੰਦਪੁਰ ਰੋਡ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਸੋਮ ਪਾਲ ਸਿੰਘ ਬੰਗਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨ ਨਾਲ ਹੀ ਪ੍ਰਮਾਤਮਾ ਦੀ ਸੱਚੇ ਮਨੋ ਤੇ ਬਿਨਾ ਕਿਸੇ ਸੁਆਰਥ ਤੋਂ ਕੀਤੀ ਸੇਵਾ ਕਦੇ ਵਿਅਰਥ ਨਹੀਂ ਜਾਂਦੀ ਤੇ ਉਸ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਪ੍ਰਮਾਤਮਾ ਕੀਤੀ ਗਈ ਸੇਵਾ ਦਾ ਫਲ ਕਦੋਂ ਮੋੜ ਦਿੰਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਿਸੇ ਲੋੜਵੰਦ ਦੀ ਆਪ ਸੇਵਾ ਨਹੀਂ ਕਰ ਸਕਦੇ ਤਾਂ ਹੋਰ ਨੇਕ ਪੁਰਸ਼ਾਂ ਵਲੋਂ ਲੋੜਵੰਦਾਂ ਦੀ ਕੀਤੀ ਜਾਂਦੀ ਸੇਵਾ ਵਿੱਚ ਅੜਿੱਕਾ ਨਹੀਂ ਬਣਨਾ ਚਾਹੀਦਾ | ਕਿਉਂਕਿ ਕਿਸੇ ਗਰੀਬ ਦੀ ਹਾਅ ਪੱਥਰਾਂ ਨੂੰ ਵੀ ਚੀਰ ਕੇ ਰੱਖ ਦਿੰਦੀ ਹੈ | ਗਿਆਨੀ ਸੋਮਪਾਲ ਸਿੰਘ ਬੰਗਾ ਨੇ ਕਿਹਾ ਕਿ ਸਾਨੂੰ ਬਿਨਾ ਕਿਸੇ ਸੁਆਰਥ ਦੇ ਲੋੜਵੰਦਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਤੇ ਹੋਰਨਾਂ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਲੋੜਵੰਦ ਵੀ ਆਪਣੇ ਨਰਕ ਭਰੇ ਜੀਵਨ ਵਿਚੋਂ ਬਾਹਰ ਨਿਕਲ ਸਕਣ | ਉਨ੍ਹਾਂ ਕਿਹਾ ਕਿ ਸਾਨੂੰ ਪ੍ਰਮਾਤਮਾ ਨੂੰ ਕਦੇ ਦਿਲੋਂ ਨਹੀਂ ਵਿਸਾਰਨਾ ਚਾਹੀਦਾ |