30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪਿੰਡ ਅਟਾਲ ਮਜਾਰਾ ਵਿਖੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਨਾਟਕ ਯਾਦਗਾਰੀ ਹੋ ਨਿਬੜਿਆ <br/>

Ad Position 21
No active advertisement
ਅਜੀਤ ਡੈਸਕ 24-11-2025
ਸੜੋਆ, 23 ਨਵੰਬਰ (ਹਰਮੇਲ ਸਹੂੰਗੜਾ) - ਮੀਰੀ ਪੀਰੀ ਵੈਲਫ਼ੇਅਰ ਯੂਥ ਕਲੱਬ ਵਲੋਂ ਗ੍ਰਾਮ ਪੰਚਾਇਤ, ਅਟਾਲ ਮਜਾਰਾ ਅਤੇ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਖੇਡ ਸਟੇਡੀਅਮ 'ਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਨਾਟਕ 'ਗੁਰੂ ਤੇਗ ਬਹਾਦਰ ਬੋਲਿਆ' ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਜਾਗਰੂਕ ਕਰਨ ਹਿੱਤ 'ਇਹ ਕੈਸੀ ਰੁੱਤ ਆਈ' ਨਾਟਕ ਅਜ਼ਾਦ ਰੰਗ ਮੰਚ ਕਲਾ ਭਵਨ ਦੀ ਟੀਮ ਵਲੋਂ ਖੇਡੇ ਗਏ | ਨਾਟਕ ਮੇਲੇ ਦਾ ਉਦਘਾਟਨ ਰੀਬਨ ਕੱਟ ਕੇ ਸਰਪੰਚ ਕੁਲਵਿੰਦਰ ਕੌਰ ਅਟਵਾਲ ਵਲੋਂ ਸਾਥੀ ਪੰਚਾਇਤ ਮੈਂਬਰਾਂ, ਪਤਵੰਤੇ, ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ | ਕਲੱਬ ਪ੍ਰਧਾਨ ਬਲਜਿੰਦਰ ਸਿੰਘ ਅਟਵਾਲ ਵਲੋਂ ਇਸ ਨਾਟਕ ਮੇਲੇ 'ਚ ਸਮੁੱਚੇ ਪਿੰਡ ਵਾਸੀਆਂ, ਐਨ. ਆਰ. ਆਈ ਭਰਾਵਾਂ ਅਤੇ ਪੰਚਾਇਤ ਦੇ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ ਗਿਆ | ਕਲੱਬ ਅਤੇ ਪੰਚਾਇਤ ਵਲੋਂ ਅਜ਼ਾਦ ਰੰਗ ਮੰਚ ਫਗਵਾੜਾ ਦੀ ਸਮੁੱਚੀ ਟੀਮ ਦਾ ਸਨਮਾਨ ਕੀਤਾ ਗਿਆ | ਪਿੰਡ ਵਾਸੀਆਂ ਦੇ ਭਰਪੂਰ ਸਹਿਯੋਗ ਸਦਕਾ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੋਇਆ ਇਹ ਨਾਟਕ ਮੇਲਾ ਸਾਰਥਕ ਸੁਨੇਹਾ ਦਿੰਦਾ ਹੋਇਆ ਇਕ ਸਦੀਵੀ ਯਾਦ ਬਣ ਗਿਆ | ਇਸ ਮੌਕੇ ਕਲੱਬ ਪ੍ਰਧਾਨ ਬਲਜਿੰਦਰ ਸਿੰਘ ਪੀ.ਪੀ, ਨਵਦੀਪ ਵਰਮਾ, ਗਗਨਦੀਪ ਸਿੰਘ, ਗੁਰਮੁਖ ਸਿੰਘ ਫੌਜੀ, ਲਖਵੀਰ ਸਿੰਘ ਸੋਨਾ, ਮੈਨੇਜਰ ਜੋਗਿੰਦਰ ਸਿੰਘ ਅਟਵਾਲ, ਬਹਾਦਰ ਸਿੰਘ ਬੈਂਸ ਪੰਚ, ਲਖਵਿੰਦਰ ਸਿੰਘ ਪੰਚ, ਆਸ਼ਾ ਰਾਣੀ ਪੰਚ, ਕੁਲਵਿੰਦਰ ਕੌਰ ਪੰਚ, ਹਰਪ੍ਰੀਤ ਕੌਰ ਪੰਚ, ਹਰਪਾਲ ਸਿੰਘ, ਪਾਲ ਸਿੰਘ, ਠੇਕੇਦਾਰ ਮੱਖਣ ਸਿੰਘ, ਜਸਪਾਲ ਸਿੰਘ ਮਾਣੀ, ਸੁਖਬੀਰ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ ਕੀਪਾ ਹੀਰ, ਹਰਦੀਪ ਸਿੰਘ, ਸੁੱਚਾ ਸਿੰਘ, ਪਿਆਰਾ ਸਿੰਘ ਬੈਂਸ, ਦਲਜੀਤ ਸਿੰਘ ਬੈਂਸ, ਮਨਜਿੰਦਰ ਸਿੰਘ ਅਟਵਾਲ, ਕਰਨਵੀਰ ਸਿੰਘ ਅਟਵਾਲ, ਮਨਰਾਜ ਸਿੰਘ ਅਟਵਾਲ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਭਲਕੇ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ਼ਹੀਦੀ ਦਿਹਾੜੇ ਸੰਬੰਧੀ ਬਲਾਚੌਰ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਮੁਫ਼ਤ ਬੱਸ ਸੇਵਾ ਸ਼ੁਰੂ <br/>
Ad Position 24