30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਕਾਂਗਰਸ ਪਾਰਟੀ ਹਰ ਵਰਕਰ ਨੂੰ ਦਿੰਦੀ ਹੈ ਬਣਦਾ ਮਾਣ ਸਤਿਕਾਰ -ਮੰਗੂਪੁਰ <br/>

Ad Position 21
No active advertisement
ਅਜੀਤ ਡੈਸਕ 24-11-2025
ਬਲਾਚੌਰ, 23 ਨਵੰਬਰ (ਨਰੇਸ਼ ਧੌਲ)-ਚੌਧਰੀ ਅਜੇ ਮੰਗੂਪੁਰ ਕਾਂਗਰਸ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਹਲਕਾ ਬਲਾਚੌਰ ਵਿਖੇ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਆਏ ਦਿਨ ਮਜ਼ਬੂਤ ਹੋ ਰਹੀਆਂ ਹਨ | ਬੀਤੇ ਦਿਨਾਂ ਅੰਦਰ ਬਲਾਕ ਬਲਾਚੌਰ ਦੇ ਪਿੰਡਾਂ ਵਿੱਚ ਬਹੁ-ਗਿਣਤੀ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ | ਇਸੇ ਲੜੀ ਤਹਿਤ ਪਿੰਡ ਧੌਲ ਤੋਂ ਰਣਜੀਤ ਸਿੰਘ ਸਮੇਤ ਹੋਰ ਪਰਿਵਾਰ ਵੀ ਅਜੇ ਮੰਗੂਪੁਰ ਦੀ ਅਗਵਾਈ ਹੇਠ ਮਲਕੀਤ ਸਿੰਘ ਧੌਲ ਜਨਰਲ ਸਕੱਤਰ ਬਲਾਕ ਕਮੇਟੀ ਬਲਾਚੌਰ ਦੇ ਯਤਨਾਂ ਸਦਕਾ ਸੱਤਾਧਾਰੀ ਪਾਰਟੀ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ | ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੇ ਨਾਲ ਉਨ੍ਹਾਂ ਦੇ ਸਾਥੀਆਂ ਮਲਕੀਤ ਸਿੰਘ ਧੌਲ, ਮਨੋਹਰ ਭਾਟੀਆ ਆਦੋਆਣਾ, ਜਿੰਦਰ ਧੌਲ ਪ੍ਰਧਾਨ ਐਸ.ਸੀ ਵਿੰਗ, ਰਾਜ ਕੁਮਾਰ ਬੂੰਗੜੀ, ਦਾਰਾ ਸਿੰਘ ਮੋਹਰ, ਅਵਤਾਰ ਸਿੰਘ ਸਾਬਕਾ ਸਰਪੰਚ ਜਗਤਪੁਰ, ਕੁਲਦੀਪ ਸਿੰਘ ਚਾਹਲ, ਸੁਰਿੰਦਰ ਸਿੰਘ ਨੰਬਰਦਾਰ, ਕੇਹਰ ਸਿੰਘ ਫ਼ੌਜੀ, ਠੇਕੇਦਾਰ ਨਛੱਤਰ ਸਿੰਘ, ਘੋਲੀ ਠੇਕੇਦਾਰ, ਸੋਢੀ ਸਿੰਘ ਖ਼ਾਲਸਾ, ਹਰਭਜਨ ਸਿੰਘ, ਜਸਪਾਲ ਸਿੰਘ ਰਾਣਾ, ਹਰਦੇਵ ਸਿੰਘ, ਭੁਪਿੰਦਰ ਸਿੰਘ ਆਦਿ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਹੀ ਸਮੇਂ ਦੌਰਾਨ ਬਹੁ ਗਿਣਤੀ ਪਰਿਵਾਰਾਂ ਨੇ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਫੜਿਆ | ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ | ਇਸ ਮੌਕੇ ਰਣਜੀਤ ਸਿੰਘ, ਸ਼ਿੰਗਾਰਾ ਸਿੰਘ, ਤੀਰਥ ਰਾਮ, ਅਨਮੋਲ ਸਿੰਘ, ਸੁਰਿੰਦਰ ਸਿੰਘ, ਸੋਹਣ ਸਿੰਘ, ਭਜਨ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ ਆਦਿ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ |

Ad Position 22
No active advertisement
ਪਿਛਲੀ ਖ਼ਬਰ ਬਿਕਰਮਜੀਤ ਸਿੰਘ ਘੁੰਮਣ ਨੂੰ ਡੀ.ਐੱਸ.ਪੀ. ਨਿਯੁਕਤ ਹੋਣ 'ਤੇ ਵਧਾਈਆਂ ਅਗਲੀ ਖ਼ਬਰ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਭਲਕੇ <br/>
Ad Position 24