10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਵ: ਸ. ਮਹਿੰਦਰ ਸਿੰਘ ਪੱਲੀ ਝਿੱਕੀ ਨਮਿਤ ਪਿੰਡ ਲਧਾਣਾ ਉੱਚਾ ਵਿਖੇ ਕਰਵਾਇਆ ਸ਼ਰਧਾਂਜਲੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 06-12-2025
ਬੰਗਾ, 5 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) – ਸ. ਮਲਕੀਤ ਸਿੰਘ ਲਧਾਣਾ ਉੱਚਾ, ਮਾ. ਤਰਲੋਚਨ ਸਿੰਘ ਪਠਲਾਵਾ, ਹਰਭਜਨ ਸਿੰਘ ਰਿਸ਼ੀਕੇਸ਼ ਅਤੇ ਪਰਮਿੰਦਰ ਸਿੰਘ ਦੇ ਸਹੁਰਾ ਸਾਹਿਬ ਸ. ਮਹਿੰਦਰ ਸਿੰਘ ਪੱਲੀ ਝਿੱਕੀ ਨਮਿਤ ਸ਼ਰਧਾਂਜਲੀ ਤੇ ਅੰਤਿਮ ਅਰਦਾਸ ਸਮਾਗਮ ਮਲਕੀਤ ਸਿੰਘ ਲਧਾਣਾ ਉੱਚਾ ਸਾਬਕਾ ਸਕੱਤਰ ਸਹਿਕਾਰੀ ਖੇਤੀਬਾੜੀ ਸਭਾ ਲਧਾਣਾ ਉੱਚਾ ਦੇ ਗ੍ਰਹਿ ਵਿਖੇ ਕਰਵਾਇਆ ਗਿਆ | ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਗੁਰਵਿੰਦਰਪਾਲ ਸਿੰਘ ਕੋਮਲ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਲਧਾਣਾ ਉੱਚਾ ਦੇ ਜਥੇ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਸਰਵਣ ਕਰਵਾਇਆ | ਇਸ ਉਪਰੰਤ ਕਥਾ ਵਾਚਕ ਭਾਈ ਪਰਮਵੀਰ ਸਿੰਘ ਖਾਲਸਾ ਵਲੋਂ ਜ਼ਿੰਦਗੀ ਤੇ ਮੌਤ ਦੇ ਫਲਸਫੇ ਦੀ ਗੁਰਬਾਣੀ ਆਧਾਰਿਤ ਵਿਆਖਿਆ ਕਰਦਿਆਂ ਕਿਹਾ ਕਿ ਹਰ ਇੱਕ ਪ੍ਰਾਣੀ ਨਾਸ਼ਵਾਨ ਹੈ, ਜ਼ਿੰਦਗੀ ਵਿਚ ਹਰ ਇਨਸਾਨ ਦੇ ਕੀਤੇ ਹੋਏ ਕਰਮ ਹੀ ਉਸਦੇ ਨਾਲ ਜਾਂਦੇ ਹਨ | ਸ. ਮਹਿੰਦਰ ਸਿੰਘ ਪੱਲੀ ਝਿੱਕੀ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਲੈਕਚਰਾਰ ਤਰਸੇਮ ਪਠਲਾਵਾ ਅਤੇ ਡਾ. ਅਮਰੀਕ ਸਿੰਘ ਸੋਢੀ ਨੇ ਆਖਿਆ ਕਿ ਸ. ਮਹਿੰਦਰ ਸਿੰਘ ਪੱਲੀ ਝਿੱਕੀ ਨੇ ਕਿਰਤ ਦੇ ਸਿਧਾਂਤ ਤੇ ਚਲਦਿਆਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ | ਪਰਿਵਾਰ ਦੇ ਦਾਮਾਦ ਮਲਕੀਤ ਸਿੰਘ ਲਧਾਣਾ ਉੱਚਾ, ਮਾ. ਤਰਲੋਚਨ ਸਿੰਘ ਪਠਲਾਵਾ, ਪਰਮਿੰਦਰ ਸਿੰਘ ਅਤੇ ਪਰਿਵਾਰ ਦੀਆਂ ਜਿਨਾਂ ਆਪਣੇ ਮਾਪੇ ਦੀ ਦੇਖ ਭਾਲ ਆਖ਼ਰੀ ਦਮ ਤੱਕ ਇਸ ਪ੍ਰਕਾਰ ਕੀਤੀ ਇਹ ਆਮ ਸਮਾਜ ਲਈ ਪ੍ਰੇਰਨਾ ਸਰੋਤ ਹੋ ਨਿਬੜੇ ਹਨ | ਇਸ ਅਵਸਰ 'ਤੇ ਪਰਿਵਾਰ ਦੇ ਮੈਂਬਰ ਵਿਚ ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ ਲਧਾਣਾ ਉੱਚਾ, ਰਣਜੀਤ ਸਿੰਘ ਲਸਾੜਾ, ਚਰਨ ਸਿੰਘ ਯੂ.ਪੀ, ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਸ. ਬਲਵੀਰ ਸਿੰਘ ਐਕਸ ਆਰਮੀ, ਕਾਰਜਕਾਰੀ ਪ੍ਰਧਾਨ ਸ. ਬਲਵੀਰ ਸਿੰਘ ਯੂ.ਕੇ, ਉਪ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ, ਮਾ. ਰਮੇਸ਼ ਕੁਮਾਰ, ਸੰਦੀਪ ਕੁਮਾਰ ਗੌੜ, ਅਮਰੀਕ ਸਿੰਘ ਵਾਰੀਆ, ਸੁਖਵਿੰਦਰ ਸਿੰਘ ਲਧਾਣਾ ਉੱਚਾ, ਜਗਮੋਹਨ ਸਿੰਘ, ਸੁਰਿੰਦਰ ਸਿੰਘ ਪੱਲੀ ਝਿੱਕੀ, ਹਰਜੀਤ ਸਿੰਘ ਜੀਤਾ, ਜਸਵੀਰ ਸਿੰਘ ਲਧਾਣਾ ਝਿੱਕਾ, ਬਲਵੀਰ ਸਿੰਘ, ਕਸ਼ਮੀਰ ਸਿੰਘ ਲੁਧਿਆਣਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਾਇਬ ਸੂਬੇਦਾਰ ਸੁਖਵਿੰਦਰ ਸਿੰਘ ਨੂੰ ਦਿੱਤੀ ਨਮ ਅੱਖਾਂ ਨਾਲ ਅੰਤਿਮ ਵਿਦਾਈ <br/> ਅਗਲੀ ਖ਼ਬਰ ਆਉਣ ਵਾਲੀਆਂ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਾਂਗੇ-ਡਾ. ਸੁੱਖੀ <br/>
Ad Position 24