ਬੰਗਾ, 5 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਬਹੁਜਨ ਸਮਾਜ ਪਾਰਟੀ ਵਲੋਂ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ ਦੀ ਅਗਵਾਈ 'ਚ ਜ਼ਿਲਾ ਪ੍ਰੀਸ਼ਦ ਜੋਨ ਕੁਲਥਮ ਤੋਂ ਹਰਪ੍ਰੀਤ ਕੌਰ ਪਤਨੀ ਹਰਜਿੰਦਰ ਜੰਡਾਲੀ ਮੈਂਬਰ ਬਲਾਕ ਸੰਮਤੀ, ਜ਼ਿਲਾ ਪ੍ਰੀਸ਼ਦ ਮੁਕੰਦਪੁਰ ਤੋਂ ਹਲਕਾ ਪ੍ਰਧਾਨ ਸੱਤਪਾਲ ਰਟੈਂਡਾ, ਜ਼ਿਲਾ ਪ੍ਰੀਸ਼ਦ ਖਟਕੜ ਕਲਾਂ ਤੋਂ ਨੌਜਵਾਨ ਆਗੂ ਪਰਮਜੀਤ ਦੋਸਾਂਝ, ਬਲਾਕ ਸੰਮਤੀ ਖੋਥੜਾਂ ਤੋਂ ਰੇਖਾ ਰਾਣੀ, ਮੇਹਲੀ ਤੋਂ ਪ੍ਰਭਜੋਤ, ਮੰਢਾਲੀ ਤੋਂ ਚਰਨਜੀਤ ਮੰਢਾਲੀ, ਬਹਿਰਾਮ ਤੋਂ ਪਰਮਜੀਤ ਕੌਰ ਸਾਬਕਾ ਸਰਪੰਚ ਬਹਿਰਾਮ, ਬੀਸਲਾ ਤੋਂ ਸਰਬਜੀਤ ਕੌਰ, ਭਰੋਮਜਾਰਾ ਤੋਂ ਸੁਰਿੰਦਰ, ਹਕੀਮਪੁਰ ਤੋਂ ਜੀਵਨ ਰਹਿਪਾ, ਬਖਲੌਰ ਤੋਂ ਸੁਰਿੰਦਰ ਬਖਲੌਰ, ਸਾਹਲੋਂ ਤੋਂ ਵਰਿੰਦਰ ਕੁਮਾਰ ਤੇ ਗੁਣਾਚੌਰ ਤੋਂ ਬਸਪਾ ਦੇ ਸੀਨੀਅਰ ਆਗੂ ਵਿਜੇ ਗੁਣਾਚੌਰ ਦੇ ਪੇਪਰ ਦਾਖਲ ਕੀਤੇ ਗਏ | ਇਸ ਮੌਕੇ 'ਤੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਆਖਿਆ ਇਨਕਲਾਬੀਆਂ ਦੀ ਸਰਕਾਰ ਵੀ ਰਿਵਾਇਤੀ ਪਾਰਟੀਆਂ ਵਾਂਗ ਚੋਰ ਦਰਵਾਜ਼ੇ ਰਾਹੀਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ 'ਤੇ ਕਬਜ਼ਾ ਕਰਨ ਦੇ ਉਦੇਸ਼ ਨੂੰ ਮੁੱਖ ਰਖਦੇ ਹੋਏ ਪੇਪਰ ਦਾਖਲ ਕਰਨ ਤੋਂ ਪਹਿਲਾਂ ਸਮਾਂ ਨਾ ਦੇਣਾ ਸਰਕਾਰ ਦੀ ਬੇਈਮਾਨੀ ਤੇ ਧੋਖਾ ਹੈ | ਬਸਪਾ ਮਜ਼ਬੂਤੀ ਨਾਲ ਚੋਣ ਨਿਸ਼ਾਨ ਹਾਥੀ 'ਤੇ ਚੋਣਾਂ ਲੜੇਗੀ | ਇਸ ਮੌਕੇ 'ਤੇ ਬਸਪਾ ਆਗੂ ਮਨੋਹਰ ਕਮਾਮ ਜ਼ਿਲਾ ਕੋਆਰਡੀਨੇਟਰ, ਜ਼ਿਲਾ ਜਨਰਲ ਸਕੱਤਰ ਹਰ ਬਲਾਸ, ਜ਼ਿਲਾ ਸਕੱਤਰ ਵਿਜੇ ਗੁਣਾਚੌਰ, ਹਲਕਾ ਪ੍ਰਧਾਨ ਸਤਪਾਲ ਰਟੈਂਡਾ, ਜ਼ਿਲਾ ਸਕੱਤਰ ਸੋਮ ਨਾਥ ਰਟੈਂਡਾ, ਬੰਗਾ ਹਲਕੇ ਦੇ ਸਾਬਕਾ ਪ੍ਰਧਾਨ ਜੈ ਪਾਲ ਸੁੰਡਾ, ਡਾ.ਸੋਮ ਨਾਥ ਲੋਦੀਪੁਰ, ਸਾਬਕਾ ਸਰਪੰਚ ਅਸ਼ੋਕ ਕੁਮਾਰ ਖੋਥੜਾਂ, ਹਲਕਾ ਉਪ ਪ੍ਰਧਾਨ ਯੂਥ ਆਗੂ ਕੁਲਦੀਪ ਬਹਿਰਾਮ, ਮਲਕੀਤ ਮੰਢਾਲੀ, ਜਸਵਿੰਦਰ ਕੌਰ ਸਾਬਕਾ ਸਰਪੰਚ ਖੋਥੜਾਂ, ਲਖਵੀਰ ਗੋਸ਼ਾ ਸਾਬਕਾ ਮੈਂਬਰ ਪੰਚਾਇਤ ਮੇਹਲੀ, ਤੀਰਥ ਕਲਸੀ ਕੁਲਦੀਪ ਵਿਰਦੀ, ਗੁਰਦੇਵ ਰਾਮ ਗੁਣਾਚੌਰ, ਸਤਨਾਮ ਰਟੈਂਡਾ, ਹਰਮੇਲ ਰਟੈਂਡਾ, ਸਰਪੰਚ ਸੁਰਿੰਦਰ ਭਰੋਮਜਾਰਾ ਆਦਿ ਹਾਜ਼ਰ ਸਨ |