ਘੁੰਮਣਾਂ 5 ਦਸੰਬਰ (ਮਹਿੰਦਰ ਪਾਲ ਸਿੰਘ) - ਜ਼ਿਲਾ ਪ੍ਰੀਸ਼ਦ ਚੋਣ ਲਈ ਕਾਂਗਰਸ ਹਾਈਕਮਾਂਡ ਨੇ ਕੁਲਥਮ ਜੋਨ ਤੋਂ ਸਰਪੰਚ ਬਿਮਲਾ ਦੇਵੀ ਪਤਨੀ ਕਮਲਜੀਤ ਬੰਗਾ ਤੇ ਬਲਾਕ ਸੰਮਤੀ ਚੋਣ ਲਈ ਉਮੀਦਵਾਰ ਪ੍ਰੀਤੂ ਸਪਰੂ ਜੋ ਐਲਾਨੇ ਗਏ ਹਨ | ਅਸੀਂ ਇਹਨਾਂ ਨੂੰ ਪੂਰੀ ਮਿਹਨਤ ਨਾਲ ਜਿੱਤ ਪ੍ਰਾਪਤ ਕਰਾਵਾਂਗੇ | ਇਹ ਵਿਚਾਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੁਸਨ ਸਿੰਘ ਘੁੰਮਣ ਤੇ ਰੇਸ਼ਮ ਸਿੰਘ ਨੇ ਸਾਂਝੇ ਵਿਚਾਰ ਪ੍ਰਗਟ ਕਰਦਿਆਂ ਕਹੇ | ਪਿੰਡ ਮੇਹਲੀਆਣਾ, ਮਾਂਗਟਾ, ਡੀਗਰੀਆਂ, ਘੁੰਮਣਾਂ ਅਤੇ ਭਰੋਲੀ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਹਨ | ਜਦ ਤੋਂ ਦੋਵਾਂ ਦਾ ਐਲਾਨ ਹੋਇਆ ਅਸੀਂ ਹੋਰ ਸਰਗਰਮ ਹੋ ਗਏ ਹਾਂ | ਕਾਂਗਰਸ ਪਾਰਟੀ ਨੂੰ ਇੱਥੋਂ ਵੱਡੀ ਜਿੱਤ ਦਿਵਾਵਾਂਗੇ |