11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਵਲੋਂ ਅੱਠਵਾਂ ਮੁਫ਼ਤ ਸ਼ੂਗਰ ਜਾਂਚ ਕੈਂਪ <br/>

Ad Position 21
No active advertisement
ਅਜੀਤ ਡੈਸਕ 07-12-2025
ਬੰਗਾ, 6 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਵੱਲੋਂ ਲਾਇਨ ਰਾਮ ਜੀਤ ਸਿੰਘ ਦੀ ਅਗਵਾਈ ਹੇਠ ਅੱਠਵਾਂ ਮੁਫ਼ਤ ਸ਼ੂਗਰ ਜਾਂਚ ਅਤੇ ਜਾਗਰੂਕਤਾ ਕੈਂਪ ਰਾਏ ਹਾਰਟ ਅਤੇ ਜਨਰਲ ਹਸਪਤਾਲ ਮੁਕੰਦਪੁਰ ਰੋਡ ਵਿਖੇ ਲਗਾਇਆ ਗਿਆ | ਇਹ ਕੈਂਪ ਡਿਸਟਿ੍ਕਟ ਦੇ ਸੀਨੀਅਰ ਲਾਇਨ ਲੀਡਰ ਸਵ: ਬਲਦੇਵ ਨਈਅਰ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਹਨਾਂ ਦੇ ਸਪੁੱਤਰ ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਦੇ ਉਚੇਚੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ | ਇਸ ਕੈਂਪ 'ਚ 48 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਡਾਕਟਰ ਕਸ਼ਮੀਰ ਸਿੰਘ ਰਾਏ ਨੇ ਇਸ ਨਾ-ਮੁਰਾਦ ਬਿਮਾਰੀ ਤੋਂ ਬਚਣ ਲਈ ਜ਼ਰੂਰੀ ਨੁਕਤੇ ਸਾਂਝੇ ਕੀਤੇ | ਉਹਨਾਂ ਮਰੀਜਾਂ ਨੂੰ ਸਵੇਰ-ਸ਼ਾਮ ਦੋਨੋ ਵੇਲੇ ਸੈਰ ਕਰਨ ਅਤੇ ਜੀਭ ਦੇ ਸੁਆਦ ਨੂੰ ਕੰਟਰੋਲ ਵਿੱਚ ਰੱਖਦਿਆਂ ਸੰਤੁਲਿਤ ਭੋਜਨ ਖਾਣ ਦੀ ਸਲਾਹ ਦਿੱਤੀ | ਉਹਨਾਂ ਮਰੀਜ਼ਾਂ ਦੀ ਸ਼ੂਗਰ ਦੀ ਬਿਮਾਰੀ ਤੋਂ ਬਚਾਅ ਲਈ ਨਿਯਮਤ ਜਾਂਚ ਕੈਂਪ ਲਗਾਉ ਲਈ ਕਲੱਬ ਮੈਂਬਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਪ੍ਰੋਜੈਕਟ ਚੇਅਰਮੈਨ, ਲਾਇਨ ਹਰਦੇਵ ਸਿੰਘ ਬੇਦੀ ਐਡਮਨਿਸਟ੍ਰੇਟਰ, ਲਾਇਨ ਪਲਵਿੰਦਰ ਸਿੰਘ ਪੂੰਨੀ ਸਕੱਤਰ, ਲਇਨ ਜਤਿੰਦਰ ਸਿੰਘ ਪਾਬਲਾ ਖਜ਼ਾਨਚੀ, ਲਾਇਨ ਸੁੱਚਾ ਰਾਮ ਡਾਇਰੈਕਟਰ, ਮਨੀਸ਼ਾ ਅਤੇ ਸੰਦੀਪ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਵੋਦਿਆ ਵਿਦਿਆਲਿਆ 'ਚ ਛੇਵੀਂ ਦੇ ਦਾਖ਼ਲੇ ਦੀ ਦਾਖਲਾ ਪ੍ਰੀਖਿਆ 13 ਨੂੰ <br/> ਅਗਲੀ ਖ਼ਬਰ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਰਾਸ਼ਟਰੀ ਯੁਵਾ ਸੰਸਦ 2026 ਦੀ ਕੀਤੀ ਮੇਜ਼ਬਾਨੀ
Ad Position 24