11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਨਵੋਦਿਆ ਵਿਦਿਆਲਿਆ 'ਚ ਛੇਵੀਂ ਦੇ ਦਾਖ਼ਲੇ ਦੀ ਦਾਖਲਾ ਪ੍ਰੀਖਿਆ 13 ਨੂੰ <br/>

Ad Position 21
No active advertisement
ਅਜੀਤ ਡੈਸਕ 07-12-2025
ਪੋਜੇਵਾਲ ਸਰਾਂ, 6 ਦਸੰਬਰ (ਨਵਾਂਗਰਾਈਾ) - ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਸੈਸ਼ਨ 2026-27 ਲਈ ਛੇਵੀਂ ਦੀ ਦਾਖਲਾ ਪ੍ਰੀਖਿਆ 13 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਹੋ ਰਹੀ ਹੈ | ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਸਬੰਧੀ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਦੇ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਦਾਖਲਾ ਪ੍ਰੀਖਿਆ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਪੰਜਵੀਂ ਵਿੱਚ ਪੜ੍ਹ ਰਹੇ 1839 ਵਿਦਿਆਰਥੀ ਭਾਗ ਲੈ ਰਹੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਔੜ ਦੀ ਪ੍ਰੀਖਿਆ ਸ.ਸ.ਸ.ਸ ਰਾਹੋਂ (ਕ) ਵਿਖੇ, ਬਲਾਕ ਬਲਾਚੌਰ 1 ਦੀ ਪ੍ਰੀਖਿਆ ਸ.ਸ.ਸ.ਸ ਬਲਾਚੌਰ (ਕ), ਬਲਾਕ ਬਲਾਚੌਰ-2 ਦੀ ਪ੍ਰੀਖਿਆ ਸ.ਸ.ਸ.ਸ ਮਹਿੰਦੀਪੁਰ, ਬਲਾਕ ਬੰਗਾ ਦੀ ਪ੍ਰੀਖਿਆ ਸ.ਸ.ਸ.ਸ ਬੰਗਾ (ਮ), ਬਲਾਕ ਨਵਾਂਸ਼ਹਿਰ ਦੀ ਪ੍ਰੀਖਿਆ ਸ.ਸ.ਸ.ਸ ਨਵਾਂਸ਼ਹਿਰ, ਬਲਾਕ ਸੜੋਆ ਦੀ ਪ੍ਰੀਖਿਆ ਸ.ਸ.ਸ.ਸ ਸੜੋਆ, ਬਲਾਕ ਮੁਕੰਦਪੁਰ ਦੀ ਪ੍ਰੀਖਿਆ ਸ.ਸ.ਸ.ਸ ਮੁਕੰਦਪੁਰ ਵਿਖੇ ਹੋਵੇਗੀ | ਵਿਦਿਆਰਥੀਆਂ ਦੇ ਰੋਲ ਨੰਬਰ ਬੀ.ਪੀ.ਈ.ਓ ਦਫ਼ਤਰਾਂ ਵਿੱਚ ਭੇਜ ਦਿੱਤੇ ਗਏ ਹਨ | ਜਿਹਨਾਂ ਵਿਦਿਆਰਥੀਆਂ ਨੂੰ ਰੋਲ ਨੰਬਰ ਨਹੀਂ ਮਿਲੇ ਹਨ ਉਹ ਨਵੋਦਿਆ ਵਿਦਿਆਲਿਆ ਵਿਖੇ ਸੰਪਰਕ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਦਿਲਬਾਗ ਸਿੰਘ ਤੇ ਗ੍ਰਾਮ ਪੰਚਾਇਤ ਵਲੋਂ ਚੈਨ ਸਿੰਘ ਬੋਲਾ ਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਨੌਰਾ ਨਾਲ ਮੀਟਿੰਗ... ਅਗਲੀ ਖ਼ਬਰ ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਵਲੋਂ ਅੱਠਵਾਂ ਮੁਫ਼ਤ ਸ਼ੂਗਰ ਜਾਂਚ ਕੈਂਪ <br/>
Ad Position 24