ਨਵਾਂਸ਼ਹਿਰ, 6 ਦਸੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਇੱਕ ਬੈਠਕ ਯੂਨੀਅਨ ਦੇ ਸੀਨੀਅਰ ਅਧਿਕਾਰੀ ਰਮੇਸ਼ ਚੋਪੜਾ ਦੀ ਅਗਵਾਈ 'ਚ ਹੋਈ | ਜਿਸ ਵਿੱਚ ਸਭ ਤੋਂ ਪਹਿਲਾ ਯੂਨੀਅਨ ਦੇ ਸਾਬਕਾ ਪ੍ਰਧਾਨ ਮਰਹੂਮ ਹਰਮੇਸ਼ ਪੁਰੀ ਦੀ ਮੌਤ 'ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਦੇ ਬਾਅਦ ਯੂਨੀਅਨ ਦਾ ਨਵਾਂ ਜ਼ਿਲ੍ਹਾ ਪ੍ਰਧਾਨ ਚੁਣਨ ਦੇ ਲਈ ਕਾਰਵਾਈ ਸ਼ੁਰੂ ਕੀਤੀ ਗਈ | ਜਿਸ ਵਿੱਚ ਰਮੇਸ਼ ਚੋਪੜਾ ਨੇ ਸੰਜੀਵ ਪੁਰੀ ਨੂੰ ਨਵਾਂ ਪ੍ਰਧਾਨ ਚੁਣਨ ਦਾ ਪ੍ਰਸਤਾਵ ਰੱਖਿਆ | ਜਿਸ 'ਤੇ ਪਰਮਿੰਦਰ ਸਿੰਘ ਕੋਹਲੀ ਅਤੇ ਬੰਗਾ ਯੂਨੀਅਨ ਦੇ ਪ੍ਰਧਾਨ ਵਿਪਨ ਸ਼ਰਮਾ ਨੇ ਸਮਰਥਨ ਕੀਤਾ | ਇਸਦੇ ਬਾਅਦ ਸਾਰੇ ਮੌਜੂਦ ਮੈਂਬਰਾਂ ਨੇ ਸਰਵਸੰਮਤੀ ਦੇ ਨਾਲ ਸੰਜੀਵ ਪੁਰੀ ਨੂੰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕਰ ਲਿਆ ਗਿਆ | ਕਿਸੇ ਵੀ ਮੈਂਬਰ ਨੇ ਸੰਜੀਵ ਪੁਰੀ ਦੇ ਪ੍ਰਧਾਨ ਬਣਨ 'ਤੇ ਕੋਈ ਇਤਰਾਜ਼ ਨਹੀਂ ਜਤਾਇਆ | ਯੂਨੀਅਨ ਦੇ ਜ਼ਿਲ੍ਹਾ ਸੈਕਟਰੀ ਮਨੋਰੰਜਨ ਕਾਲੀਆ ਨੂੰ ਉਨ੍ਹਾਂ ਦੇ ਨਾਲ ਪਹਿਲਾ ਦੀ ਤਰਾ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ ਗਈ | ਇਸ ਦੌਰਾਨ ਨਵੇਂ ਚੁਣੇ ਪ੍ਰਧਾਨ ਸੰਜੀਵ ਪੁਰੀ ਨੇ ਸਾਰੇ ਮੈਂਬਰਾਂ ਦਾ ਉਨ੍ਹਾਂ ਨੂੰ ਪ੍ਰਧਾਨ ਚੁਣਨ 'ਤੇ ਧੰਨਵਾਦ ਕਰਦੇ ਹੋਏ ਆਪਣੇ ਸਵਰਗੀ ਪਿਤਾ ਹਰਮੇਸ਼ ਪੁਰੀ ਦੀ ਤਰਾਂ ਹੀ ਪੂਰੀ ਤਨਦੇਹੀ ਨਾਲ ਯੂਨੀਅਨ ਦੇ ਕੰਮਾਂ ਨੂੰ ਕਰਨੇ ਦਾ ਭਰੋਸਾ ਦਿੱਤਾ | ਇਸ ਮੌਕੇ 'ਤੇ ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਰਵੀ ਗੌਤਮ, ਵਾਈਸ ਪ੍ਰਧਾਨ ਤਰੁਣ ਅਰੋੜਾ (ਮੋਟੀ) ਮੱਘਰ ਸਿੰਘ ਸੈਣੀ ਰਾਹੋਂ, ਵਰਿੰਦਰ ਉਮਟ, ਵਿਨੋਦ ਕੁਮਾਰ ਸ਼ਰਮਾ, ਯੁਵਰਾਜ ਕਾਲੀਆ, ਸੋਨੂੰ ਬਾਲੀ, ਸਾਹਿਲ ਭੱਲਾ, ਗੁਰਸੇਵਕ ਸਿੰਘ ਰਮਨ ਗਖੜ, ਕੁਲਦੀਪ ਸਿੰਘ, ਹਰਵਿੰਦਰ ਪਾਲ ਬੇਦੀ ਤੇ ਹੋਰ ਮੌਜੂਦ ਰਹੇ |