ਮੁਕੰਦਪੁਰ, 7 ਦਸੰਬਰ (ਅਮਰੀਕ ਸਿੰਘ ਢੀਂਡਸਾ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋਣ ਉਪਰੰਤ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਅਰੰਭ ਹੋ ਗਿਆ | ਮੁਕੰਦਪੁਰ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਕਾਂਗਰਸੀ ਉਮੀਦਵਾਰ ਰਾਮਦਾਸ ਸਿੰਘ ਅਤੇ ਬਲਾਕ ਸੰਮਤੀ ਜੋਨ ਚੱਕ ਬਿਲਗਾਂ ਤੋਂ ਸੁਰਜੀਤ ਕੌਰ ਅਤੇ ਬਹਿਰਾਮ ਬਲਾਕ ਸੰਮਤੀ ਉਮੀਦਵਾਰ ਤਰਸੇਮ ਲਾਲ ਦੇ ਹੱਕ ਵਿੱਚ ਪਿੰਡ ਨੂਰਪੁਰ, ਸਰਹਾਲ ਕਾਜ਼ੀਆਂ, ਭਰੋਮਜਾਰਾ ਆਦਿ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਸੀਨੀਅਰ ਆਗੂ ਡਾਕਟਰ ਨਰੰਜਣ ਪਾਲ ਹਿਉ ਨੇ ਦੱਸਿਆ ਕਿ ਕਾਂਗਰਸੀ ਉਮੀਦਵਾਰਾਂ ਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕਾਂ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਫਤਵਾ ਦੇ ਕੇ ਇਨ੍ਹਾਂ ਨੂੰ ਜਿਤਾਉਣ ਦਾ ਭਰੋਸਾ ਦਿੱਤਾ ਹੈ | ਸਰਹਾਲ ਕਾਜੀਆਂ ਵਿਖੇ ਭਰਵੇਂ ਇਕੱਠ ਵਿੱਚ ਚੋਣ ਪ੍ਰਚਾਰ ਦੌਰਾਨ ਸੁਰਿੰਦਰ ਕੁਮਾਰ ਚੱਡਾ, ਡਾ. ਸ਼ਾਦੀ ਲਾਲ, ਸੁਰਿੰਦਰ ਸਿੰਘ ਸਾਬਕਾ ਸਰਪੰਚ ਨੂਰਪੁਰ, ਸੋਢੀ ਰਾਮ ਨੂਰਪੁਰ, ਕੁਲਬੀਰ ਸਿੰਘ ਸਿੱਧੂ, ਹਰਬਲਾਸ, ਸੁਰਿੰਦਰ ਕੁਮਾਰ ਮੈਂਬਰ ਪੰਚਾਇਤ, ਮਨਜੀਤ ਕੌਰ ਪੰਚ ਨੂਰਪੁਰ, ਹਰਜਿੰਦਰ ਸਿੰਘ ਪੰਚ, ਕਿ੍ਸ਼ਨ ਲਾਲ ਚੰਦੜ, ਸਤਪਾਲ, ਸੁਖਵਿੰਦਰ ਸਿੰਘ, ਰਮਨ ਕੁਮਾਰ, ਤਰਸੇਮ ਲਾਲ, ਸੁਰਜੀਤ ਰਾਮ ਪਹਿਲਵਾਨ, ਗੁਰਨੇਕ ਸਿੰਘ ਅਤੇ ਹਰਵਿੰਦਰ ਕੁਮਾਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ |