28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਰੌਜ਼ਾ ਮੰਢਾਲੀ ਵਿਖੇ ਸਾਵਰ ਦਾਤਾ ਅਲੀ ਅਹਿਮਦ ਸ਼ਾਹ ਦੀ ਯਾਦ 'ਚ ਤਿੰਨ ਰੋਜ਼ਾ ਜੋੜ ਮੇਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 18-12-2025
ਬਹਿਰਾਮ, 17 ਦਸੰਬਰ (ਨਛੱਤਰ ਸਿੰਘ ਬਹਿਰਾਮ) - ਦਰਬਾਰ ਸੱਯਦ ਉੱਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ, ਰੌਜ਼ਾ ਸ਼ਰੀਫ਼ ਮੰਢਾਲੀ ਵਿਖੇ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਦੀ ਯਾਦ 'ਚ ਸਲਾਨਾ ਤਿੰਨ ਰੋਜ਼ਾ ਜੋੜ ਮੇਲਾ ਗੱਦੀ ਨਸ਼ੀਨ ਸਾਈਾ ਉਮਰੇ ਸ਼ਾਹ ਕਾਦਰੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਉਕਤ ਮੇਲੇ 'ਚ ਫੱਕਰਾਂ ਫਕੀਰਾਂ ਦੀ ਦੁਨੀਆ ਵਿੱਚ ਹੰਸ ਰਾਜ ਹੰਸ, ਬਾਬਾ ਜੀਤ ਸ਼ਾਹ ਰੁੜਕਾ ਕਲਾਂ, ਸਾਈਾ ਫੱਕਰ ਸ਼ਾਹ ਦਾਦੂਵਾਲ, ਸਾਈਾ ਗਾਮੇ ਸ਼ਾਹ, ਬਾਬਾ ਸੋਨੂੰ ਸ਼ਾਹ, ਬਾਬਾ ਜਸਵੀਰ ਸਾਬਰੀ, ਸਾਈਾ ਬੀਬੀ ਰਣਜੀਤ ਕੌਰ ਰਾਣੋ ਚੰਡੀਗੜ੍ਹ, ਬਾਬਾ ਪਿਆਰਾ ਫਗਵਾੜਾ, ਬਾਬਾ ਰੇਸ਼ਮ ਲਾਲ ਬਹਿਰਾਮ, ਆਦਿ ਨੇ ਸ਼ਮੂਲੀਅਤ ਕੀਤੀ | ਮੇਲੇ ਦੇ ਆਖਰੀ ਦਿਨ ਚਾਦਰ ਦੀ ਰਸਮ ਨਾਲ ਇਹ ਮੇਲਾ ਸੰਪਨ ਹੋਇਆ | ਮੇਲੇ ਦੇ ਦੂਜੇ ਦਿਨ ਕਲਾਕਾਰ ਲਖਵਿੰਦਰ ਵਡਾਲੀ, ਕੇ. ਐਸ ਮੱਖਣ, ਬੂਟਾ ਮੁਹੰਮਦ, ਗੁਰਮੇਜ ਮੇਹਲੀ, ਰਮੇਸ਼ ਚੌਹਾਨ, ਕਮਲ ਕਟਾਣੀਆਂ, ਗਿੱਲ ਸਿਸਟਰ, ਰਾਜਵੀਰ ਰਾਜਾ, ਵਿੱਕੀ ਢੀਂਗਰਾ, ਬਲਰਾਜ ਬਿਲਗਾ, ਸੱਤੀ ਖੋਖੇਵਾਲੀਆ ਅਤੇ ਨਾਮਵਾਰ ਕਵਾਲ ਪਾਰਟੀਆਂ ਮਨੱਬਰ ਸ਼ਫੀ ਕਰਾਮਤ ਫਕੀਰ ਕਵਾਲ ਐਂਡ ਪਾਰਟੀ ਮਲੇਰਕੋਟਲਾ, ਤੱਕੀ ਮੁਹੰਮਦ ਕਵਾਲ ਪਾਰਟੀ ਆਦਿ ਨੇ ਕਵਾਲੀਆਂ ਦੀ ਮਹਿਫਲ ਸਜਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਮੇਲੇ ਦੇ ਆਖਰੀ ਦਿਨ ਚਾਦਰ ਦੀ ਰਸਮ ਨਾਲ ਇਹ ਮੇਲਾ ਸੰਪਨ ਹੋਇਆ | ਸਟੇਜ ਸੈਕਟਰੀ ਦੀ ਸੇਵਾ ਆਸੂ ਚੋਪੜਾ ਤੇ ਨੂਰ ਮੁਹੰਮਦ ਨੇ ਬਾਖੂਬੀ ਨਿਭਾਈ | ਇਸ ਮੌਕੇ ਮੁਹੰਮਦ ਆਸ਼ਿਕ ਨੀਲਾ, ਚੌਧਰੀ ਮੋਹਣ ਲਾਲ ਸਾਬਕਾ ਵਿਦਾਇਕ ਬੰਗਾ, ਮੀਰਾ ਸ਼ਰਮਾ ਸਰਪੰਚ ਮੰਢਾਲੀ, ਬਲਜੀਤ ਸਿੰਘ ਸਾਬਕਾ ਸਰਪੰਚ ਕੁਲਥਮ, ਡਾ. ਸਤਨਾਮ ਪਰਸੋਵਾਲ, ਕੁਲਰਾਜ ਮੁਹੰਮਦ ਖਾਨਖਾਨਾ, ਸੋਨੂੰ ਜੱਸੋਮਜਾਰਾ, ਗੋਰਾ ਚੱਕ ਪ੍ਰੇਮਾ, ਸੋਨੂੰ ਬਾਵਾ ਬਹੂਆ, ਹਰਪ੍ਰੀਤ ਜੱਖੂ, ਪੱਪੀ ਅਨਹੀਰ, ਜੀਤ ਬਾਬਾ ਕੁਲਥਮ, ਡਾ. ਮੋਹਣ ਬੱਧਣ ਖੋਥੜਾਂ, ਰਾਜ ਕਰਨ ਸ਼ਰਮਾ ਸੈਕਟਰੀ ਕੁਲਥਮ, ਚਰਨਜੀਤ ਚੰਨੀ, ਡਾ. ਜਗਦੀਸ਼ ਮੁਹੰਮਦ, ਜੈ ਰਾਮ ਖੋਥੜਾਂ, ਨੂਰ ਮੁਹੰਮਦ, ਪੱਪੀ ਅਨੀਹਰ, ਮਨਪ੍ਰੀਤ ਜੱਖੂ ਮੋਹਣ ਲਾਲ ਪੰਚ ਕੁਲਥਮ, ਨਾਮੂ ਕੈਨੇਡਾ, ਕਮਲ ਭਲਵਾਨ ਗੜ੍ਹੀ, ਰਾਜਾ, ਜਿੰਦੀ, ਜਸਵਿੰਦਰ ਬਿੱਲਾ, ਮਾਣਕ, ਜੀਤ ਬਾਬਾ ਕੁਲਥਮ, ਗੁਰਪ੍ਰੀਤ ਨੇਸ਼ੀ, ਪ੍ਰਦੀਪ , ਹੈਰੀ , ਗੁਰਦਿਆਲ, ਸੁਖਵਿੰਦਰ ਪੱਪੀ ਅਤੇ ਹੋਰ ਸੇਵਾਦਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੰਗੇਰੀ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 24 ਨੂੰ <br/> ਅਗਲੀ ਖ਼ਬਰ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਮਨਾਇਆ <br/>
Ad Position 24