22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕੁੱਲਾ ਸ਼ਰੀਫ ਬਹਿਰਾਮ ਵਿਖੇ ਸਾਲਾਨਾ ਜੋੜ ਮੇਲਾ ਅਭੁੱਲ ਯਾਦਾਂ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 19-12-2025
ਬਹਿਰਾਮ, 18 ਦਸੰਬਰ (ਨਛੱਤਰ ਸਿੰਘ ਬਹਿਰਾਮ)-ਸਾਵਰ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਦੀ ਯਾਦ ਵਿੱਚ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਤਿੰਨ ਰੋਜਾਂ ਸਲਾਨਾ ਜੋੜ ਮੇਲਾ ਅਟਵਾਲ ਪਰਿਵਾਰ ਦੀ ਅਗਵਾਈ 'ਚ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਨਾਮਵਾਰ ਕਰਾਮਤ ਫਕੀਰ ਕਵਾਲ ਐਂਡ ਪਾਰਟੀ, ਰਮੇਸ਼ ਰੰਗੀਲਾ ਐਂਡ ਪਾਰਟੀ ਅਤੇ ਹੋਰ ਕਵਾਲ ਪਾਰਟੀਆਂ ਵਲੋਂ ਕਵਾਲੀਆਂ ਦੀ ਮਹਿਫਲ ਸਜਾਕੇ ਸੰਗਤਾਂ ਨੂੰ ਨਿਹਾਲ ਕੀਤਾ | ਚਾਦਰ ਦੀ ਰਸਮ ਮੌਕੇ ਕਰਾਮਤ ਫਕੀਰ ਕਵਾਲ ਐਂਡ ਪਾਰਟੀ ਵਲੋ ਕਵਾਲੀਆਂ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ | ਦਰਬਾਰ ਦੇ ਸੇਵਾਦਾਰ ਜਗਮੋਹਣ ਸਿੰਘ ਅਟਵਾਲ ਸਪੁੱਤਰ ਬਾਬਾ ਗੁਰਦਿਆਲ ਸਿੰਘ ਨੇ ਜਿਥੇ ਸਾਰੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਦਾਤਾ ਅਬਦੁੱਲਾ ਸ਼ਾਹ ਕਾਦਰੀ ਰੌਜਾ ਮੰਢਾਲੀ ਸ਼ਰੀਫ ਦੇ ਗੱਦੀ ਨਸ਼ੀਨ ਸਾਈਾ ਉਮਰੇ ਸ਼ਾਹ ਕਾਦਰੀ, ਬਾਬਾ ਜੋਨੀ ਸ਼ਾਹ ਰੋਜਾ ਬਾਗ ਸ਼ਰੀਫ, ਸੇਵਾਦਾਰ ਰਾਵਿੰਦਰ ਸਿੰਘ ਘੋਲੀ ਅਟਵਾਲ, ਜਗਮੋਹਣ ਸਿੰਘ ਅਟਵਾਲ, ਦਲਵੀਰ ਸਿੰਘ ਜਲੰਧਰ, ਸੇਵਾ ਮੁਕਤ ਥਾਣੇਦਾਰ ਰੇਸ਼ਮ ਲਾਲ ਭੁੱਟਾ, ਨੰਬਰਦਾਰ ਜਸਵਿੰਦਰ ਸਿੰਘ, ਚਰਨਜੀਤ ਸਿੰਘ ਰੰਧਾਵਾ, ਇੰਜੀ. ਸੰਤੋਖ ਕੁਮਾਰ ਜੰਡਿਆਲਾ, ਗੁਰਪ੍ਰੀਤ ਸਿੰਘ ਗੋਪੀ ਅਟਵਾਲ, ਮੋਹਣ ਲਾਲ ਮੋਹਣਾ, ਹੈਰੀ ਫਗਵਾੜਾ, ਗੁਰਨਾਮ ਰਾਮ, ਕੁਲਵੀਰ ਕੁਮਾਰ, ਪਰਮਜੀਤ ਪੰਮਾ ਤਲਵੰਡੀ, ਸ਼ਿਵਰਾਜ ਸਿੰਘ ਤਲਵਣ, ਰਣਜੀਤ ਸਹੋਤਾ ਫਗਵਾੜਾ, ਨੂਰ ਮੁਹੰਮਦ ਖਾਨਖਾਨਾ, ਦੀਪਾ ਭਰੋਮਜਾਰਾ, ਕਮਲ ਭੁੱਟਾ, ਅਮਨਦੀਪ ਅੱਪਰਾ, ਹੈਰੀ ਕਲੇਰ, ਕਰਨ ਸਿੰਘ, ਮਨਪ੍ਰੀਤ ਮਨੀ, ਸਤਨਾਮ ਸੱਤਾ, ਸੁਰਜੀਤ ਚੱਕਗੁਰੂ, ਅਰੁਣ ਸ਼ਾਹ, ਦਿਨੇਸ਼ ਕੁਮਾਰ ਭੰਡਾਰੀ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਕੇਂਦਰਾਂ ਵਿਖੇ ਬੱਚਿਆਂ ਦੀ ਮੁੱਢਲੀ ਸਿੱਖਿਆ ਅਤੇ ਦੇਖਭਾਲ ਦਿਵਸ ਮਨਾਇਆ ਅਗਲੀ ਖ਼ਬਰ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਜਾਰੀ
Ad Position 24