ਬਹਿਰਾਮ, 18 ਦਸੰਬਰ (ਨਛੱਤਰ ਸਿੰਘ ਬਹਿਰਾਮ)-ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਬਹੁਜਨ ਸਮਾਜ ਪਾਰਟੀ ਨਵਾਂ ਇਤਿਹਾਸ ਸਿਰਜੇਗੀ ਅਤੇ ਆਪਣੀ ਸਰਕਾਰ ਬਣਾਵੇਗੀ | ਇਹ ਸ਼ਬਦ ਜਨਰਲ ਸਕੱਤਰ ਬਸਪਾ ਪੰਜਾਬ ਪ੍ਰਵੀਨ ਬੰਗਾ ਇੰਚਾਰਜ ਬਲਾਕ ਬੰਗਾ ਅਤੇ ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਤੇ ਇੰਚਾਰਜ ਜ਼ਿਲ੍ਹਾ ਪ੍ਰੀਸ਼ਦ ਕੁਲਥਮ ਜ਼ੋਨ ਬਸਰਾ ਨੇ ਬਲਾਕ ਸੰਮਤੀ ਜ਼ੋਨ ਖੋਥੜਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰੇਖਾ ਰਾਣੀ ਦੇ ਜਿੱਤ ਦੀ ਖੁਸ਼ੀ ਵਿੱਚ ਸਨਮਾਨ ਕਰਦਿਆ ਆਖੇ | ਨਵ-ਨਿਯੁਕਤ ਮੈਂਬਰ ਬਲਾਕ ਸੰਮਤੀ ਰੇਖਾ ਰਾਣੀ ਖੋਥੜਾ ਨੇ ਜਿਥੇ ਬਸਪਾ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਉੁਥੇ ਪ੍ਰਵੀਨ ਬੰਗਾ ਇੰਚਾਰਜ ਬਲਾਕ ਬੰਗਾ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਤੇ ਇੰਚਾਰਜ ਜ਼ਿਲ੍ਹਾ ਪ੍ਰੀਸ਼ਦ ਕੁਲਥਮ ਜ਼ੋਨ ਦਾ ਵਿਸ਼ੇਸ਼ ਧੰਨਵਾਦ ਕੀਤਾ, ਉਥੇ ਉਨ੍ਹਾ ਸਰਗਰਮ ਬਸਪਾ ਵਰਕਰਾਂ ਜਿਨ੍ਹਾ 'ਚ ਬਸਪਾ ਸਪੋਰਟਰ ਗੁਰਦਿਆਲ ਬੋਧ, ਕੁਲਦੀਪ ਪੰਚ ਬਹਿਰਾਮ, ਲੇਖਰਾਜ ਕੁਲਥਮ, ਹਰਜਿੰਦਰ ਜੰਡਿਆਲੀ, ਕਮਲਜੀਤ ਕੌਰ ਸਾਬਕਾ ਸਰਪੰਚ ਬੁਰਜ ਕੰਧਾਰੀ, ਜਸਵਿੰਦਰ ਕੌਰ ਸਾਬਕਾ ਸਰਪੰਚ ਖੋਥੜਾਂ, ਪਰਮਜੀਤ ਕੌਰ ਸਾਬਕਾ ਸਰਪੰਚ ਬਹਿਰਾਮ, ਬੀਬੀ ਗੁਰਦੇਵ ਕੌਰ, ਮਹਿੰਦਰਪਾਲ ਬੈਂਸ ਮੰਢਾਲੀ ਆਦਿ ਦਾ ਵੀ ਧੰਨਵਾਦ ਕੀਤਾ |