22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਗੌਰਵ ਨੇ ਲੈਫਟੀਨੈਂਟ ਬਣ ਕੇ ਹੁਸ਼ਿਆਰਪੁਰ ਦਾ ਮਾਣ ਵਧਾਇਆ-ਨਿਪੁੰਨ

Ad Position 21
No active advertisement
ਅਜੀਤ ਡੈਸਕ 19-12-2025
ਹੁਸ਼ਿਆਰਪੁਰ, 18 ਦਸੰਬਰ (ਹਰਪ੍ਰੀਤ ਕੌਰ)-ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ) ਤੋਂ ਟ੍ਰੇਨਿੰਗ ਹਾਸਿਲ ਕਰਨ ਉਪਰੰਤ ਲੈਫਟੀਨੈਂਟ ਚੁਣੇ ਗਏ ਹੁਸ਼ਿਆਰਪੁਰ ਵਾਸੀ ਗੌਰਵ ਦੇਵਗਨ ਨੂੰ ਜ਼ਿਲ੍ਹਾ ਭਾਜਪਾ ਵਲੋਂ ਸਨਮਾਨਿਤ ਕੀਤਾ ਗਿਆ | ਭਾਜਪਾ ਸੂਬਾ ਸਕੱਤਰ ਮੀਨੂ ਸੇਠੀ, ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ, ਉਮੇਸ਼ ਜੈਨ, ਬਿੰਦੁਸਾਰ ਸ਼ੁਕਲਾ, ਗੁਰਜੀਤ ਸਿੰਘ ਵਧਾਵਨ, ਪ੍ਰੇਮ ਬਜਾਜ ਆਦਿ ਨੇ ਗੌਰਵ ਦੇਵਗਨ ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਦੇ ਪਿਤਾ ਰਵੀ ਕਾਂਤ ਤੇ ਮਾਤਾ ਰਿਤੂ ਸ਼ਰਮਾ ਨੂੰ ਵਧਾਈ ਦਿੱਤੀ | ਭਾਜਪਾ ਆਗੂਆਂ ਨੇ ਕਿਹਾ ਕਿ ਦੇਵਗਨ ਪਰਿਵਾਰ ਤੋਂ ਮਿਲੀ ਅਨੁਸ਼ਾਸਨ ਤੇ ਦੇਸ਼ ਭਗਤੀ ਦੀ ਭਾਵਨਾ ਦੇ ਚੱਲਦਿਆਂ ਗੌਰਵ ਨੇ ਭਾਰਤੀ ਸੈਨਾ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨ ਦਾ ਫ਼ੈਸਲਾ ਲਿਆ | ਗੌਰਵ ਦੇਵਗਨ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਮਾਰਗ ਦਰਸ਼ਕਾਂ ਨੂੰ ਦਿੰਦਿਆਂ ਕਿਹਾ ਕਿ ਦੇਸ਼ ਦੀ ਸੇਵਾ ਕਰਨਾ ਉਨ੍ਹਾਂ ਦਾ ਸਪਨਾ ਸੀ ਜਿਸ ਨੂੰ ਐਨ.ਡੀ.ਏ. ਨੇ ਸਾਕਾਰ ਕਰਨ ਦਾ ਮੌਕਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਨਿਰਮਲ ਸਿੰਘ ਭੀਲੋਵਾਲ ਵਲੋਂ ਚੋਣਾਂ 'ਚ ਸਮਰਥਨ ਦੇਣ ਲਈ ਵੋਟਰਾਂ ਦਾ ਧੰਨਵਾਦ <br/> ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਸ਼ੇੲਨ ਬਲਾਚੌਰ ਵਲੋਂ ਪੈਨਸ਼ਨਰਜ ਦਿਵਸ 'ਤੇ ਪ੍ਰਭਾਵਸ਼ਾਲੀ ਸਮਾਗਮ
Ad Position 24