22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਨੋਨੀ ਮਾਡਲ ਸਕੂਲ ਕਾਠਗੜ੍ਹ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਮੁਕਾਬਲੇ 'ਚ ਮਾਰੀ ਬਾਜ਼ੀ <br/>

Ad Position 21
No active advertisement
ਅਜੀਤ ਡੈਸਕ 19-12-2025
ਕਾਠਗੜ੍ਹ, 18 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਪਾਵਨ ਮੌਕੇ 'ਤੇ ਕਰਵਾਏ ਰਾਜ ਪੱਧਰੀ ਵਿੱਦਿਅਕ ਮੁਕਾਬਲਿਆਂ 'ਚ ਕਾਠਗੜ੍ਹ ਦੇ ਪ੍ਰਸਿੱਧ ਨੋਨੀ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨਾਂ ਵਰਗਾਂ 'ਚ ਪਹਿਲਾ ਤੇ ਦੂਜਾ ਸਥਾਨ ਆਪਣੇ ਨਾਂ ਕੀਤਾ | ਮਿਡਲ ਕਲਾਸ 'ਚ ਹੈਰੀ ਚੋਪੜਾ ਤੇ ਬੰਦਨਾ ਨੇ ਪਹਿਲਾ, ਜਦ ਕਿ ਮਾਨਸੀ ਤੇ ਰਜਤ ਨੇ ਦੂਜਾ ਸਥਾਨ ਹਾਸਲ ਕੀਤਾ | ਹਾਈ ਜਮਾਤ 'ਚ ਮਨਸੀਰਤ ਕੌਰ ਪਹਿਲੇ ਤੇ ਰਾਮਨਪ੍ਰੀਤ ਦੂਜੇ ਸਥਾਨ 'ਤੇ ਰਹੀ | ਸੀਨੀਅਰ ਸੈਕੰਡਰੀ ਵਰਗ ਵਿੱਚ ਪ੍ਰਭਜੋਤ ਕੌਰ ਨੇ ਪਹਿਲਾ ਤੇ ਸਿਮਰਨਜੀਤ ਤੇ ਕਮਲ ਘਈ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਲੁਧਿਆਣਾ ਵਿਖੇ ਕਰਵਾਏ ਗਏ ਵਿਸ਼ਾਲ ਰਾਜ ਪੱਧਰੀ ਸਨਮਾਨ ਸਮਾਗਮ 'ਚ ਸਕੂਲ ਸੰਗ ਪੰਜਾਬ ਵੱਲੋਂ ਸਾਰੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਵਿਧਾਇਕ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਉਪ ਚੇਅਰਮੈਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਦੋਵਾਂ ਮਹਾਂਨੁਭਾਵਾਂ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ, ਪ੍ਰਸੰਸਾ ਪੱਤਰ ਦਿੱਤੇ ਤੇ ਉਨ੍ਹਾਂ ਦੀ ਪਿੱਠ ਥਪਥਪਾ ਕੇ ਭਵਿੱਖ ਲਈ ਵਧਾਈਆਂ ਦਿੱਤੀਆਂ | ਸਕੂਲ ਚੇਅਰਪਰਸਨ ਸ੍ਰੀਮਤੀ ਪੂਜਾ ਭਾਰਦਵਾਜ ਤੇ ਪਿ੍ੰਸੀਪਲ ਨੇ ਜੇਤੂ ਵਿਦਿਆਰਥੀਆਂ, ਮਾਪਿਆਂ ਤੇ ਮਾਰਗਦਰਸ਼ਕ ਅਧਿਆਪਕਾਂ ਮੀਨਾਕਸ਼ੀ ਰਾਣਾ, ਸੁਸ਼ਮਾ ਸ਼ਰਮਾ, ਸਰਿਤਾ ਸ਼ਰਮਾ ਤੇ ਤਾਰਾ ਚੰਦ ਨੂੰ ਰੱਜ ਕੇ ਵਧਾਈ ਦਿੱਤੀ | ਚੇਅਰਪਰਸਨ ਪੂਜਾ ਭਾਰਦਵਾਜ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਤੋਂ ਮਿਲੀ ਪ੍ਰੇਰਨਾ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਾਡੇ ਬੱਚੇ ਲਗਾਤਾਰ ਨਵੀਆਂ ਬੁਲੰਦੀਆਂ ਛੂਹ ਰਹੇ ਹਨ | ਇਹ ਸਾਡੇ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲਾ ਪਲ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਸਹਿਕਾਰੀ ਬੈਂਕ ਬ੍ਰਾਂਚ ਠੱਠੀ ਸੋਹਲ ਵਿਚੋਂ ਚੋਰੀ ਅਗਲੀ ਖ਼ਬਰ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਆਈ. ਟੀ. ਆਈ. ਕਮੇਟੀ ਦੀ ਚੋਣ
Ad Position 24