ਬੰਗਾ, 21 ਦਸੰਬਰ (ਧਰਮਵੀਰ ਪਾਲ) - ਉਪ ਦਫ਼ਤਰ ਅਜੀਤ ਬੰਗਾ ਦੇ ਇੰਚਾਰਜ ਸ. ਸੁਰਿੰਦਰ ਸਿੰਘ ਕਰਮ ਲਧਾਣਾ ਦੇ ਮਾਤਾ ਜੀ ਬੀਬੀ ਸਵਰਨ ਕੌਰ ਸੁਪਤਨੀ ਸਵ: ਰਤਨ ਸਿੰਘ ਪਿੰਡ ਲਧਾਣਾ ਉੱਚਾ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦਾ ਸਸਕਾਰ ਪਿੰਡ ਲਧਾਣਾ ਉੱਚਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਸੀ | ਵੱਖ-ਵੱਖ ਖੇਤਰਾਂ ਦੀਆਂ ਸਖ਼ਸ਼ੀਅਤਾਂ ਨੇ ਸ਼ਖਸ਼ੀਅਤਾਂ ਵਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਜਿਨ੍ਹਾਂ ਵਿੱਚ ਧਾਰਮਿਕ ਸ਼ਖਸ਼ੀਅਤ ਸੰਤ ਬਾਬਾ ਜੋਗਿੰਦਰ ਸਿੰਘ ਨੈਕੀ ਵਾਲੇ ਅਟਾਰੀ, ਆਪ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਮੈਡਮ ਹਰਜੋਤ ਕੌਰ ਲੋਹਟੀਆ, ਪੰਕਜ ਲੋਹਟੀਆ, ਏਕ ਨੂਰ ਸਵੈ ਸੇਵੀ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ, ਹੋਰ ਅਹੁਦੇਦਾਰਾਂ 'ਚ ਲੈਕ. ਤਰਸੇਮ ਪਠਲਾਵਾ, ਤਰਲੋਚਨ ਸਿੰਘ ਪਠਲਾਵਾ, ਬਲਵੀਰ ਸਿੰਘ ਯੂ. ਕੇ, ਸੰਦੀਪ ਪੋਸੀ, ਪ੍ਰੋ. ਚਰਨਜੀਤ, ਰਾਣਾ ਪੋਸੀ, ਆਪ ਪਾਰਟੀ ਦੇ ਆਗੂ ਸ. ਮਨਜੀਤ ਸਿੰਘ ਨਾਮਧਾਰੀ, ਰਮੇਸ਼ ਪਠਲਾਵਾ, ਅਮਰਜੀਤ ਸਿੰਘ ਕਰਨਾਣ ਾ ਚੇਅਰਮੈਨ ਸ਼ਹੀਦ ਭਗਤ ਸਿੰਘ ਸੁਸਾਇਟੀ ਪੰਜਾਬ, ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ ਇੰਚਾਰਜ ਹਲਕਾ ਬੰਗਾ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਸਮਾਜ ਸੇਵੀ ਕਿਰਪਾਲ ਸਿੰਘ ਝੱਲੀ, ਨਵਜੀਵਨ ਸਿੰਘ ਜੀਵਨ, ਲਖਵੀਰ ਸਿੰਘ ਕਾਕਾ, ਡਾ. ਅਮਰੀਕ ਸਿੰਘ ਸੋਢੀ ਸਾਬਕਾ ਕਾਰਜਕਾਰੀ ਸਰਪੰਚ ਲਧਾਣਾ ਉੱਚਾ, ਸ. ਬਲਵੀਰ ਸਿੰਘ ਟਰਾਂਸਪੋਰਟਰ, ਸ. ਰਘਵੀਰ ਸਿੰਘ ਟਰਾਂਸਪੋਰਟਰ, ਸ. ਸੁਖਵਿੰਦਰ ਸਿੰਘ ਮੌਜੂਦਾ ਸਕੱਤਰ ਸੁਸਾਇਟੀ ਲਧਾਣਾ ਉੱਚਾ, ਸ. ਮਲਕੀਤ ਸਿੰਘ ਸਾਬਕਾ ਸਕੱਤਰ ਸੁਸਾਇਟੀ, ਗਿ. ਦਲਜੀਤ ਸਿੰਘ ਲਧਾਣਾ ਉੱਚਾ, ਗਿ. ਹਰਵਿੰਦਰ ਸਿੰਘ ਬਿੰਦਾ, ਕੀਰਤਨੀਏ ਭਾਈ ਹਰਜਿੰਦਰ ਸਿੰਘ, ਭਾਈ ਜੀਤ ਸਿੰਘ, ਭਾਈ ਅਸ਼ੋਕ ਸਿੰਘ ਅਟਾਰੀ ਵਾਲੇ, ਗੁ. ਦੇਹਰਾ ਸਾਹਿਬ ਕਮੇਟੀ ਗੋਬਿੰਦਪੁਰ ਤੋਂ ਸ. ਊਧਮ ਸਿੰਘ, ਗਿ. ਸੁਖਵਿੰਦਰ ਸਿੰਘ ਗੋਬਿੰਦਪੁਰੀ, ਅਵਤਾਰ ਸਿੰਘ, ਚਰਨ ਸਿੰਘ ਤੋਂ ਇਲਾਵਾ ਜਗਦੀਸ਼ ਰਾਜ ਲਧਾਣਾ ੳੁੱਚਾ, ਸ. ਕੁਲਵਰਨ ਸਿੰਘ ਗਿੱਲ ਪ੍ਰਧਾਨ ਬਲਾਕ ਕਾਂਗਰਸ ਬੰਗਾ, ਕਾਂਗਰਸ ਆਗੂ ਮੈਡਮ ਮੀਨਾ ਸੂੰਢ, ਸ. ਬਲਬੀਰ ਸਿੰਘ ਝਿੱਕਾ ਐਮ. ਡੀ ਇੰਸ਼ੋਰੈਂਸ ਪੁਆਇੰਟ ਬੰਗਾ, ਸ. ਗੁਰਪ੍ਰੀਤ ਸਿੰਘ ਪਾਬਲਾ ਐਮ. ਡੀ ਨਿਊ ਖੇਤੀ ਸੁਵਿਧਾ ਕੇਂਦਰ, ਭਾਈ ਜੋਗਾ ਸਿੰਘ ਜੀਂਦੋਵਾਲ, ਗਿ. ਸਤਵੀਰ ਸਿੰਘ ਜੀਂਦੋਵਾਲ, ਪਿੰਡ ਲਧਾਣਾ ਉੱਚਾ ਦੇ ਮੌਜੂਦਾ ਸਰਪੰਚ ਮੈਡਮ ਨੀਲਮ ਰਾਣੀ ਆਦਿ ਹਾਜ਼ਰ ਸਨ |