ਬਲਾਚੌਰ, 22 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਨਾਮਵਰ ਸਿਹਤ ਸੰਸਥਾ ਸੂਰੀ ਸੁਪਰ ਸਪੈਸ਼ਲਿਟੀ ਹਸਪਤਾਲ ਬਲਾਚੌਰ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲਿਆਂ ਦੇ ਮੱਦੇਨਜ਼ਰ ਬੀ.ਏ.ਵੀ ਸੀਨੀਅਰ ਸੈਂਕਡਰੀ ਸਕੂਲ ਬਲਾਚੌਰ ਵਿਖੇ ਲਗਾਏ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਉਪਰੰਤ ਹਸਪਤਾਲ ਦੇ ਪ੍ਰਬੰਧਕ ਡਾ. ਭੁਪਿੰਦਰਜੀਤ ਸਿੰਘ ਸੂਰੀ ਤੇ ਹਾਜ਼ਰੀਨ ਸਟਾਫ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਸਨਮਾਨ ਬੀ.ਏ.ਵੀ ਸਕੂਲ ਦੇ ਪਿ੍ੰਸੀਪਲ ਚੰਦਰੇਸ਼ ਸ਼ੌਰੀ ਜਿਹੜੇ ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਦੇ ਪ੍ਰਧਾਨ ਵੀ ਹਨ ਵੱਲੋਂ ਆਪਣੇ ਸਟਾਫ਼ ਦੀ ਹਾਜ਼ਰੀ ਵਿੱਚ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਚੰਦਰੇਸ਼ ਸ਼ੌਰੀ ਨੇ ਆਖਿਆ ਕਿ ਸੂਰੀ ਹਸਪਤਾਲ ਦੇ ਬਾਨੀ ਮਰਹੂਮ ਡਾ. ਉਜਾਗਰ ਸਿੰਘ ਸੂਰੀ ਵੱਲੋਂ ਸਮਾਜ ਸੇਵਾ ਤਹਿਤ ਮੁਫ਼ਤ ਸਿਹਤ ਜਾਂਚ ਕੈਂਪਾਂ ਅਤੇ ਹਸਪਤਾਲ ਵਿੱਚ ਬਹੁਤ ਘੱਟ ਰੇਟ 'ਤੇ ਕੀਤੇ ਜਾ ਰਹੇ ਇਲਾਜ 'ਤੇ ਵੱਖ-ਵੱਖ ਆਪੇ੍ਰਸ਼ਨਾਂ ਦੀ ਜਿਹੜੀ ਲੜੀ ਦੀ ਅਰੰਭਤਾ ਕੀਤੀ ਸੀ, ਉਹ ਡਾ. ਭੁਪਿੰਦਰਜੀਤ ਸਿੰਘ ਸੂਰੀ, ਡਾ. ਅਮਨਦੀਪ ਕੌਰ ਸੂਰੀ ਸਫਲਤਾ ਸਹਿਤ ਅੱਗੇ ਵਧਾ ਰਹੇ ਹਨ | ਇਸ ਮੌਕੇ ਡਾ. ਭੁਪਿੰਦਰਜੀਤ ਸਿੰਘ ਸੂਰੀ ਨੇ ਆਖਿਆ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਪਿਤਾ ਵੱਲੋਂ ਸਮਾਜ ਸੇਵਾ ਦੇ ਅਰੰਭੇ ਉਪਰਾਲਿਆਂ ਨੂੰ ਇਲਾਕਾ ਨਿਵਾਸੀਆਂ ਦੇ ਪਿਆਰ ਤੇ ਸਤਿਕਾਰ ਸਦਕਾ ਨਿਰੰਤਰ ਜਾਰੀ ਰੱਖਣ ਲਈ ਵਚਨਬੱਧ ਹਨ | ਉਨ੍ਹਾਂ ਦੱਸਿਆ ਕਿ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁੱਜਰ ਕੌਰ ਅਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਹ ਜਾਂਚ ਕੈਂਪ ਬਲਾਚੌਰ ਪਬਲਿਕ ਸਕੂਲ, ਸਰਸਵਤੀ ਪਬਲਿਕ ਸਕੂਲ ਬਲਾਚੌਰ, ਪਿੰਡ ਸੁੱਧਾ ਮਾਜਰਾ ਦੇ ਸਰਕਾਰੀ ਸਕੂਲ ਵਿਖੇ ਲਗਾਏ ਗਏ ਅਤੇ ਕੱਲ੍ਹ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਵੀ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੇ ਸਟਾਫ਼ ਵੱਲੋਂ ਬੀ.ਏ.ਵੀ ਸਕੂਲ ਵਿਖੇ ਕਰੀਬ ਸੈਂਕੜੇ ਵਿਦਿਆਰਥੀਆਂ ਅਤੇ ਬਾਹਰੋਂ ਆਏ ਮਰੀਜ਼ਾਂ ਦੀ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਲਲਿਤ ਰਾਣਾ, ਮੈਨੇਜਰ ਕੇ.ਕੇ ਹਰੀਸ਼, ਜਸਵੀਰ ਸਿੰਘ ਸੈਣੀ ਤੇ ਹੋਰ ਸਟਾਫ਼ ਹਾਜ਼ਰ ਸੀ | ਇਸ ਮੌਕੇ ਡਾ. ਭੁਪਿੰਦਰਜੀਤ ਸਿੰਘ ਸੂਰੀ ਨੂੰ ਪਿ੍ੰਸੀਪਲ ਸ਼ੌਰੀ ਤੇ ਹੋਰਾਂ ਵੱਲੋਂ ਸਕੂਲ ਕੈਂਪਸ ਦਾ ਦੌਰਾ ਕਰਾਇਆ ਤੇ ਦੱਸਿਆ ਕਿ 101 ਸਾਲ ਪਹਿਲਾਂ ਇਸ ਸਕੂਲ ਦੀ ਸਥਾਪਨਾ ਕੀਤੀ ਗਈ ਸੀ, ਉਨ੍ਹਾਂ ਚੱਲ ਰਹੇ ਵਿਕਾਸ ਕੰਮਾਂ ਬਾਰੇ ਜਾਣੂ ਕਰਾਇਆ ਅਤੇ ਇਸ ਮੌਕੇ ਡਾ. ਭੁਪਿੰਦਰਜੀਤ ਸਿੰਘ ਸੂਰੀ ਨੇ ਵਿਸ਼ਵਾਸ ਦਿਵਾਇਆ ਕਿ ਸਕੂਲ ਦੀ ਕਾਇਆ-ਕਲਪ ਕਰਨ ਹਿੱਤ ਜੋ ਵੀ ਸੇਵਾ ਲਾਉਗੇ ਉਸ ਨੂੰ ਹਰ ਹਾਲਤ ਵਿੱਚ ਪੂਰਾ ਕਰਾਂਗਾ |