ਘੁੰਮਣਾਂ, 22 ਦਸੰਬਰ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ ਦੇ ਸਾਬਕਾ ਸਰਪੰਚ ਯੋਗੇਸ਼ ਕੁਮਾਰ ਬਿੱਟੂ ਦੀ ਧਰਮ ਪਤਨੀ ਰੀਟਾ ਰਾਣੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਪੰਡਿਤ ਨੇ ਕਥਾ ਵਿਚਾਰਾਂ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਮੌਤ ਨੇ ਇੱਕ ਨਾ ਇੱਕ ਦਿਨ ਨਾਸ਼ ਕਰ ਦੇਣਾ ਹੈ | ਹਮੇਸ਼ਾ ਲਈ ਪ੍ਰਮਾਤਮਾ ਦਾ ਨਾਮ ਰਹਿਣਾ ਹੈ | ਕਰਮਾਂ ਦਾ ਫਲ ਪ੍ਰਾਣੀ ਨੂੰ ਭੁਗਤਣਾ ਪੈਂਦਾ ਹੈ | ਇਸ ਸ਼ਰਧਾਂਜਲੀ ਸਮਾਗਮ ਸਮੇਂ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ, ਮੀਨਾ ਚੌਧਰੀ, ਸਰਪੰਚ ਸੁਖਵਿੰਦਰ ਸਿੰਘ ਬਿੱਲਾ, ਕਮਲਜੀਤ ਬੰਗਾ, ਸਰਪੰਚ ਬਿਮਲਾ ਦੇਵੀ, ਤੀਰਥ ਸਿੰਘ ਸਾਬਕਾ ਚੇਅਰਮੈਨ, ਪ੍ਰੀਤੀ ਸਪਰੂ ਬਲਾਕ ਸੰਮਤੀ ਮੈਂਬਰ, ਹਰਭਜਨ ਸਿੰਘ ਸਾਬਕਾ ਸਰਪੰਚ, ਹਰਬੰਤ ਸਿੰਘ ਸੂੰਢ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ, ਮਾਸਟਰ ਦੇਸ ਰਾਜ, ਜਥੇ. ਸੁਰਜੀਤ ਸਿੰਘ ਮਾਂਗਟ, ਪੁਨੀਤ ਕੁਮਾਰ, ਚਰਨਜੀਤ ਕਾਲਾ ਭਰੋਲੀ, ਰਜਿੰਦਰ ਕੁਲਥਮ, ਗੁਰਮਿੰਦਰ ਸਿੰਘ, ਸਨੀ ਵਾਹਦ, ਰੇਸ਼ਮ ਸਿੰਘ ਘੁੰਮਣ, ਗੁਰਨਿੰਦਰ ਸਿੰਘ ਲਾਡੀ, ਸੁਰਜੀਤ ਲਾਲ, ਡਾ. ਕੁਲਦੀਪ ਰਾਜ, ਪਰਮਿੰਦਰ ਕੁਮਾਰ ਛਾਬੜਾ, ਹੁਸਨ ਲਾਲ ਮਾਂਗਟ, ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ, ਹਰਜੋਤ ਕੌਰ ਲੋਹਟੀਆ ਆਪ ਆਗੂ, ਚੌਧਰੀ ਮੋਹਨ ਲਾਲ, ਸੋਮ ਪ੍ਰਕਾਸ਼ ਮੈਂਬਰ ਪਾਰਲੀਮੈਂਟ, ਬਾਬਾ ਮਾਣੇਸ਼ਾਹ, ਸੁਰਿੰਦਰ ਸਿੰਘ ਨੇ ਰੀਟਾ ਰਾਣੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |