27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮਨਰੇਗਾ ਕਾਮਿਆਂ ਨੇ ਨਵੇਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ <br/>

Ad Position 21
No active advertisement
ਅਜੀਤ ਡੈਸਕ 23-12-2025
ਔੜ/ਝਿੰਗੜਾਂ, 22 ਦਸੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਕੇਂਦਰ ਸਰਕਾਰ ਵਲੋਂ ਲਿਆਦੇ ਨਵੇਂ ਮਨਰੇਗਾ ਕਾਨੂੰਨ ਦੇ ਵਿਰੋਧ ਵਿਚ ਮਜ਼ਦੂਰਾਂ ਨੇ ਕਾਨੂੰਨ ਦੇ ਬਿੱਲ ਦੀਆਂ ਕਾਪੀਆਂ ਸਾੜੀਆਂ | ਇਸ ਮੌਕੇ ਮਨਰੇਗਾ ਕਾਮਿਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਕੁਲਦੀਪ ਰਾਮ ਝਿੰਗੜ ਨੇ ਆਖਿਆਂ ਕਿ ਕੇਂਦਰ ਸਰਕਾਰ ਦਾ ਜੋ ਫ਼ਰਮਾਨ ਹੈ ਉਹ ਮਜ਼ਦੂਰਾਂ ਪ੍ਰਤੀ ਬਹੁਤ ਹੀ ਨਿੰਦਣਯੋਗ ਹੈ | ਕੇਂਦਰ ਸਰਕਾਰ ਵਲੋਂ ਮਨਰੇਗਾ ਕਾਨੂੰਨ ਨਾਲ ਛੇੜਛਾੜ ਕਰਕੇ ਮਨਰੇਗਾ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਤੇ ਇਸ ਨਾਲ ਮਜ਼ਦੂਰਾਂ ਨੂੰ ਬਹੁਤ ਹੀ ਘੱਟ ਰੁਜ਼ਗਾਰ ਮਿਲੇਗਾ | ਕਾਮਰੇਡ ਝਿੰਗੜ ਨੇ ਕਿਹਾ ਕਿ ਨਵੀਂ ਸੋਧ ਮੁਤਾਬਿਕ ਸੂਬਾ ਸਰਕਾਰ ਨੂੰ 40 ਫ਼ੀਸਦੀ ਹਿੱਸਾ ਦੇਣਾ ਪਵੇਗਾ, ਜਦਕਿ ਪਹਿਲਾਂ ਹੀ ਕੁੱਲ ਬਜਟਾਂ ਨਾਲੋਂ 10 ਫ਼ੀਸਦੀ ਸੂਬਾ ਸਰਕਾਰਾਂ ਦਿੰਦੀਆਂ ਸਨ | ਸੂਬਾ ਸਰਕਾਰ ਤਾਂ ਪਹਿਲਾਂ ਹੀ ਕਰਜ਼ਾਈ ਹੈ ਅਤੇ ਸੂਬਾ ਸਰਕਾਰ ਆਪਣੇ ਹਿੱਸੇ ਦੇਣ ਤੋਂ ਅਸਮਰਥ ਹੋ ਜਾਵੇਗੀ | ਇਹ ਬਹਾਨਾ ਲਾ ਕੇ ਕੇਂਦਰ ਸਰਕਾਰ ਆਪਣਾ ਹਿੱਸਾ ਨਹੀਂ ਦੇਵੇਗੀ ਅਤੇ ਮਨਰੇਗਾ ਕਾਨੂੰਨ ਆਪਣੀ ਮੌਤੇ ਆਪ ਮਰ ਜਾਵੇਗਾ | ਕੇਂਦਰ ਸਰਕਾਰ ਵੱਲੋਂ ਜਿਹੜੇ ਚਾਰ ਕੋਡ ਲਿਆਂਦੇ ਗਏ ਨੇ ਉਹਨਾਂ ਦਾ ਵੀ ਪੁਰਜ਼ੋਰ ਵਿਰੋਧ ਕੀਤਾ ਗਿਆ | ਕਾ. ਝਿੰਗੜ ਨੇ ਕਿਹਾ ਕਿ ਕੇਂਦਰ ਸਰਕਾਰ ਨਵੇਂ ਮਨਰੇਗਾ ਕਾਨੂੰਨ ਨੂੰ ਜਲਦੀ ਵਾਪਸ ਲਵੇ ਅਜਿਹਾ ਨਹੀਂ ਹੁੰਦਾ ਤਾਂ ਮਨਰੇਗਾ ਕਾਮੇ ਵੱਡੇ ਪੱਧਰ 'ਤੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਮੌਕੇ 'ਤੇ ਕਾਮਰੇਡ ਸਿਮਰ ਚੰਦ ਸਾਬਕਾ ਪ੍ਰਧਾਨ ਸਹਿਕਾਰੀ ਸਭਾ, ਕਮਲਜੀਤ ਕੌਰ, ਬੀਬੀ ਮਨਜੀਤ ਕੌਰ, ਬਾਰੂ ਰਾਮ, ਕਰਨੈਲ ਸਿੰਘ ਕੈਲਾ, ਸੁਖਜੀਵਨ ਸਿੰਘ, ਮੱਖਣ ਰਾਮ, ਅਮਰ ਨਾਥ, ਸੋਹਣ ਲਾਲ, ਰਾਣੀ, ਮੀਤੋ, ਛਿੰਦੋ ਆਦਿ ਤੋਂ ਇਲਾਵਾ ਮਨਰੇਗਾ ਕਾਮੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਡੀ. ਸੀ ਨੂੰ ਦਿੱਤਾ ਮੰਗ ਅਗਲੀ ਖ਼ਬਰ ਰਾਹੋਂ ਪੁਲਿਸ ਨੇ 20 ਨਸ਼ੀਲੀਆਂ ਗੋਲੀਆਂ ਸਮੇਤ 1 ਕੀਤਾ ਕਾਬੂ <br/>
Ad Position 24