ਨਵਾਂਸ਼ਹਿਰ, 22 ਦਸੰਬਰ (ਹਰਮਿੰਦਰ ਸਿੰਘ ਪਿੰਟੂ) - ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ (ਰਜਿ:) ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਦੇ ਇੱਕ ਵਫਦ ਨੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਸ. ਭ. ਸ ਨਗਰ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਰੇਲਵੇ ਰੋਡ ਦੀ ਸੜਕ ਨੂੰ ਜਲਦੀ ਬਣਾਇਆ ਜਾਵੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜੋਗ ਰਾਜ, ਵਾਈਸ ਪ੍ਰਧਾਨ ਪਾਲ ਚੰਦ ਅਤੇ ਚੇਅਰਮੈਨ ਰਾਮ ਲੁਭਾਇਆ ਲੱਧੜ ਨੇ ਦੱਸਿਆ ਕਿ ਸਮੂਹ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਵਲੋਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਹੁੰਦੇ ਹਾਂ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਉਤਸਵ 31 ਜਨਵਰੀ ਅਤੇ 1 ਫਰਵਰੀ 2026 ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | 31 ਜਨਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ | ਪਰ ਰੇਲਵੇ ਰੋਡ ਨਾ ਬਣਨ ਕਾਰਨ ਰੂਟ ਕਾਫੀ ਪ੍ਰਭਾਵਿਤ ਹੁੰਦਾ ਹੈ | ਅਸੀਂ ਮੰਗ ਕਰਦੇ ਹਾਂ ਕਿ ਰੇਲਵੇ ਰੋਡ ਦੀ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਸੰਗਤਾਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਪ੍ਰਧਾਨ ਜੋਗ ਰਾਜ ਜੋਗਾ, ਵਾਈਸ ਪ੍ਰਧਾਨ ਪਾਲ ਚੰਦ ਪਾਲਾ, ਚੇਅਰਮੈਨ ਰਾਮ ਲੁਭਾਇਆ ਲੱਧੜ, ਵਾਈਸ ਚੇਅਰਮੈਨ ਜੋਗੇਸ਼ ਬਾਲੀ, ਸੈਕਟਰੀ ਧਰਮਪਾਲ ਬਾਲੀ, ਵਾਈਸ ਸੈਕਟਰੀ ਲੱਕੀ ਕਰੜੇ, ਕੈਸ਼ੀਅਰ ਨਰੇਸ਼ ਕੁਮਾਰ ਸਹਿਜਲ, ਜੁਆਇੰਟ ਕੈਸ਼ੀਅਰ ਬਲਵਿੰਦਰ ਸਹਿਜਲ, ਮੈਂਬਰ ਸਲਾਹਕਾਰ, ਹਰਬੰਸ ਤੁਰੇ, ਪ੍ਰੇਮ ਲੱਧੜ, ਰਜਿੰਦਰ ਕੁਮਾਰ, ਰਮਨਦੀਪ ਲੱਧੜ, ਅਮਰਨਾਥ ਬਾਲੀ, ਸੋਨੂੰ ਲੱਧੜ, ਰਵਿੰਦਰ ਕੁਮਾਰ ਬਾਲੀ, ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ |