27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਗੈਰੀ ਭੌਰਾ ਨੇ ਸਮਾਜ ਸੇਵੀ ਕਾਰਜਾਂ 'ਚ ਭਰਭੂਰ ਯੋਗਦਾਨ ਪਾ ਕੇ ਬਣਾਈ ਵੱਖਰੀ ਪਹਿਚਾਣ - ਟਿੱਮ ਉੱਪਲ <br/>

Ad Position 21
No active advertisement
ਅਜੀਤ ਡੈਸਕ 23-12-2025
ਨਵਾਂਸ਼ਹਿਰ, 22 ਦਸੰਬਰ (ਜਸਬੀਰ ਸਿੰਘ ਨੂਰਪੁਰ) - ਕੈਨੇਡਾ ਵਿਰੋਧੀ ਧਿਰ ਦੇ ਉਪ ਨੇਤਾ ਟਿੱਮ ਉੱਪਲ ਵੱਲੋਂ ਰੀਮਿਕਸ ਪ੍ਰੈਜ਼ੀਡੈਂਟ ਰੀਅਲ ਅਸਟੇਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੈਰੀ ਭੌਰਾ ਦਾ ਕੈਨੇਡਾ ਵਿਖੇ ਸਮਾਜ ਸੇਵੀ ਕਾਰਜਾਂ ਵਿੱਚ ਪਾਏ ਜਾ ਰਹੇ ਭਰਪੂਰ ਯੋਗਦਾਨ ਲਈ ਬਰੈਂਪਟਨ ਵਿਖੇ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ | ਕੰਪਨੀ ਵੱਲੋਂ ਕਰਵਾਈ ਸਲਾਨਾ ਸਮਾਗਮ ਨਾਈਟ ਦੌਰਾਨ ਸੰਬੋਧਨ ਕਰਦੇ ਹੋਏ ਟਿੱਮ ਉਪਲ ਨੇ ਕਿਹਾ ਕਿ ਗੈਰੀ ਭੌਰਾ ਦੀ ਅਗਵਾਈ ਦੇ ਹੇਠ ਕੰਪਨੀ ਨੇ ਜਿੱਥੇ ਰੀਅਲ ਅਸਟੇਟ ਖੇਤਰ ਵਿੱਚ ਵੱਖਰਾ ਨਾਮਣਾ ਖੱਟਿਆ ਹੈ, ਉੱਥੇ ਹੀ ਲੋਕ ਭਲਾਈ ਕਾਰਜਾਂ, ਚਾਹੇ ਉਹ ਸਮਾਜਿਕ ਖੇਤਰ ਹੋਵੇ ਚਾਹੇ ਧਾਰਮਿਕ, ਸਭਨਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ | ਉਹਨਾਂ ਕਿਹਾ ਕਿ ਗੈਰੀ ਭੌਰਾ ਪਹਿਲਾਂ ਟੋਰੰਟੋ ਰੀਅਲ ਅਸਟੇਟ ਬੋਰਡ ਦੇ ਪ੍ਰਧਾਨ ਬਣੇ ਪਰ ਹੁਣ ਉਹਨਾਂ ਵੱਲੋਂ ਕੈਨੇਡਾ ਰੀਅਲ ਅਸਟੇਟ ਬੋਰਡ ਦੇ ਪ੍ਰਧਾਨ ਨਿਯੁਕਤ ਹੋਣ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਹੋਇਆ ਹੈ | ਇਸ ਮੌਕੇ ਅਮਰਜੀਤ ਗਿੱਲ ਐਮ. ਪੀ, ਜਸਰਾਜ ਹੱਲਣ ਐਮ. ਪੀ., ਅਮਰਜੋਤ ਸਿੰਘ ਸੰਧੂ ਐਮ. ਪੀ., ਅਮਨਦੀਪ ਕੌਰ ਸੋਢੀ ਐਮ. ਪੀ., ਹਰਕੀਰਤ ਸਿੰਘ ਡਿਪਟੀ ਮੇਅਰ ਬਰੈਂਪਟਨ, ਗੁਰਪ੍ਰਤਾਪ ਸਿੰਘ ਤੂਰ ਰਿਜਨਲ ਕੌਂਸਲਰ, ਨਿਰਵੈਰ ਸਿੰਘ ਸੋਤਰਾਂ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ, ਸੁੱਖ ਭੌਰਾ, ਰਾਜ ਚਾਹਿਲ, ਜਸਪਾਲ ਗਹੂੰਣੀਆਂ, ਲਖਵੀਰ ਸਿੰਘ ਰਾਣੂੰ, ਦਲਵੀਰ ਸਿੰਘ ਥਾਂਦੀ, ਪਵਨ ਜੌਹਲ ਤੇ ਰੀਅਲ ਅਸਟੇਟ ਬਰੋਕਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਧਰਮ ਕੌਰ ਨਮਿਤ ਅੰਤਿਮ ਅਰਦਾਸ ਕੱਲ੍ਹ <br/> ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਡੀ. ਸੀ ਨੂੰ ਦਿੱਤਾ ਮੰਗ
Ad Position 24