ਔੜ, 22 ਦਸੰਬਰ (ਗੁਰਨਾਮ ਸਿੰਘ ਸੈਣੀ) - ਸ਼੍ਰੋਮਣੀ ਅਕਾਲੀ ਪੰਥ ਬਾਬਾ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਚੱਕਰਵਰਤੀ 96 ਕਰੋੜੀ ਨਿਹੰਗ ਸਿੰਘਾਂ ਜੂਨ 1984 ਮਿਸਲ ਸ਼੍ਰੀ ਅਨੰਦਪੁਰ ਸਾਹਿਬ ਬਾਬਾ ਬੁੱਢਾ ਦਲ ਇਤਿਹਾਸਕ ਪਵਿੱਤਰ ਪੁਰਾਤਨ ਧਾਰਮਿਕ ਤਪ ਅਸਥਾਨ ਗੁਰਦੁਆਰਾ ਠੇਰੀ ਸਾਹਿਬ ਪਿੰਡ ਗੜ੍ਹਪਧਾਣਾ (ਬਲਾਕ ਔੜ) ਦੇ ਮੁੱਖ ਸੇਵਾਦਾਰ ਸੰਤ ਬਾਬਾ ਠਾਕਰ ਸਿੰਘ ਦੀ ਸਤਿਕਾਰ ਯੋਗ ਮਾਤਾ ਧਰਮ ਕੌਰ ਜੋ ਬੀਤੇ ਦਿਨੀ ਅਚਨਚੇਤ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਏ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ 24 ਦਸੰਬਰ ਨੂੰ ਬਾਅਦ ਦੁਪਹਿਰ 12 ਤੋਂ 2 ਵਜੇ ਤੱਕ ਉਨ੍ਹਾਂ ਦੇ ਜੱਦੀ ਗ੍ਰਹਿ ਪਿੰਡ ਬਘੋਰਾਂ, ਤਹਿ. ਨਵਾਂਸ਼ਹਿਰ, ਜ਼ਿਲਾ ਸ਼.ਭ.ਸ. ਨਗਰ ਵਿਖੇ ਹੋਵੇਗੀ | ਜਿਥੇ ਉਨ੍ਹਾਂ ਨੂੰ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਸ਼ਰਧਾ ਦੇ ਫੁੱਲ ਭੇਟ