25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚਾਰ ਲੇਬਰ ਕੋਡਾਂ ਤੇ ਮਗਨਰੇਗਾ ਕਾਨੂੰਨ ਵਿਰੁੱਧ ਕਨਵੈੱਨਸ਼ਨ 29 ਨੂੰ -ਰੱਕੜ

Ad Position 21
No active advertisement
ਜਾਣਕਾਰੀ ਦਿੰਦਿਆਂ ਤਹਿਸੀਲ ਸਕੱਤਰ ਕਾਮਰੇਡ ਪ੍ਰੇਮ ਰੱਕੜ ਨਾਲ ਹੋਰ ਸਾਥੀ | ਤਸਵੀਰ : ਦੀਦਾਰ ਸਿੰਘ ਬਲਾਚੌਰੀਆ <br/> 25-12-2025
ਬਲਾਚੌਰ, 24 ਦਸੰਬਰ-(ਦੀਦਾਰ ਸਿੰਘ ਬਲਾਚੌਰੀਆ)-ਸੀ.ਪੀ.ਆਈ.ਐਮ ਦੀ ਤਹਿਸੀਲ ਕਮੇਟੀ ਦੇ ਇੱਕ ਅਹਿਮ ਫੈਸਲੇ ਅਨੁਸਾਰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਦੀ ਕੇਂਦਰ ਸਰਕਾਰ ਵਲੋਂ ਮਜ਼ਦੂਰ ਵਿਰੋਧੀ ਚਾਰ ਕੋਡ ਦੇਸ਼ ਦੇ ਮਜ਼ਦੂਰਾਂ 'ਤੇ ਲਾਗੂ ਕਰਨ ਅਤੇ ਪੇਂਡੂ ਮਜ਼ਦੂਰ ਪੱਖੀ ਮਗਨਰੇਗਾ ਵਰਗੇ ਕਾਨੂੰਨ ਨੂੰ ਸਮਾਪਤ ਕਰਨ ਵਿਰੁੱਧ ਟਰੇਡ ਯੂਨੀਅਨ ਵਰਕਰਾਂ ਅਤੇ ਮਗਨਰੇਗਾ ਵਰਕਰਾਂ ਵਲੋਂ 29 ਦਸੰਬਰ ਨੂੰ ਬਾਬਾ ਵਤਨ ਸਿੰਘ ਟੱਪਰੀਆਂ ਭਵਨ ਬਲਾਚੌਰ ਵਿਖੇ ਕਨਵੈਨਸ਼ਨ ਕਰਨ ਸਬੰਧੀ ਸੀ.ਪੀ.ਆਈ.ਐੱਮ ਦੀ ਵਿਸ਼ੇਸ਼ ਮੀਟਿੰਗ ਨੰਬਰਦਾਰ ਕਾਮਰੇਡ ਭਗਤ ਸਿੰਘ ਕੌਲਗੜ੍ਹ ਦੀ ਪ੍ਰਧਾਨਗੀ ਹੇਠ ਹੋਈ | ਕਨਵੈਨਸ਼ਨ ਸਬੰਧੀ ਸੀ.ਪੀ.ਆਈ.ਐਮ ਦੇ ਤਹਿਸੀਲ ਸਕੱਤਰ ਪ੍ਰੇਮ ਰੱਕੜ ਨੇ ਦੱਸਿਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਰਹੀ ਹੈ ਅਤੇ ਉਦਯੋਗਪਤੀਆਂ, ਧਨ ਕੁਬੇਰਾ, ਜਗੀਰਦਾਰਾਂ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ | ਇਸ ਕੇਂਦਰ ਸਰਕਾਰ ਨੇ ਮਜ਼ਦੂਰ ਪੱਖੀ 29 ਕਿਰਤ ਕਾਨੂੰਨ ਖ਼ਤਮ ਕਰਕੇ ਮਜ਼ਦੂਰ ਵਿਰੋਧੀ 4 ਕੋਡ ਲਾਗੂ ਕਰ ਦਿੱਤੇ ਹਨ, ਜਿਸ ਦੇ ਲਾਗੂ ਹੋਣ ਨਾਲ ਕਿਰਤੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਹੈ | ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਰਤਮਾਨ ਸੰਸਦ ਦੇ ਸਰਦ ਰੁੱਤ ਸ਼ੈਸ਼ਨ ਦੌਰਾਨ ਪੇਂਡੂ ਮਜ਼ਦੂਰ ਲਈ ਸੀ.ਪੀ.ਆਈ.ਐਮ ਅਤੇ ਖੱਬੀਆਂ ਪਾਰਟੀਆਂ ਵਲੋਂ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਦੀ ਯੂ.ਪੀ.ਏ ਸਰਕਾਰ ਉਪਰ ਸੰਸਦ ਅੰਦਰ ਦਬਾਅ ਬਣਾਕੇ 2005 ਵਿੱਚ ਮਨਰੇਗਾ ਕਾਨੂੰਨ ਬਣਵਾਇਆ ਸੀ, ਇਸ ਕਾਨੂੰਨ ਤਹਿਤ ਪੇਂਡੂ ਗਰੀਬ ਕਿਸਾਨ ਮਜ਼ਦੂਰਾਂ ਨੂੰ 100 ਦਿਨ ਦੇ ਕੰਮ ਦੀ ਗਰੰਟੀ ਦਿੱਤੀ ਗਈ ਸੀ | ਇਹ ਮਜ਼ਦੂਰ ਜਮਾਤ ਪੱਖੀ ਕਾਨੂੰਨ ਸਮਾਪਤ ਕਰਕੇ ਹੁਣ ਵੀ.ਬੀ ਜੀ ਰਾਮ ਜੀ ਕਾਨੂੰਨ ਲਿਆਉਂਦਾ ਗਿਆ ਹੈ, ਜਿਸ ਵਿਚ 100 ਦਿਨ ਦੇ ਕੰਮ ਦੀ ਗਰੰਟੀ ਖਤਮ ਕੀਤੀ ਗਈ ਹੈ | ਇਸ ਮੀਟਿੰਗ ਨੂੰ ਸਰਵ ਸਾਥੀ ਮਹਾਂ ਸਿੰਘ ਰੌੜੀ, ਪਰਮਜੀਤ ਰੌੜੀ, ਭੁਪਿੰਦਰ ਸਿੰਘ ਕੌਲਗੜ੍ਹ, ਜਸਵੰਤ ਸਿੰਘ ਸੈਣੀ, ਅੱਛਰ ਸਿੰਘ ਟੋਰੋਵਾਲ, ਮਹਿੰਦਰ ਸਿੰਘ ਬੇਗਮਪੁਰ, ਨਾਜ਼ਰ ਸਿੰਘ ਟੱਪਰੀਆਂ, ਤਾਰਾ ਸਿੰਘ ਕੌਲਗੜ੍ਹ ਨੇ ਸੰਬੋਧਨ ਕਰਦਿਆਂ ਮਗਨਰੇਗਾ ਵਰਕਰਾਂ, ਸਨਅਤੀ ਮਜ਼ਦੂਰਾਂ ਨੂੰ 29 ਦਸੰਬਰ ਦੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ | ਸਾਥੀ ਪ੍ਰੇਮ ਰੱਕੜ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕਨਵੈਨਸ਼ਨ ਉਪਰੰਤ 4 ਕਿਰਤ ਕੋਡਾਂ ਅਤੇ ਮਗਨਰੇਗਾ ਦੀ ਥਾਂ 'ਤੇ ਬਣਾਏ ਨਵੇਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਗੰਨਾ ਕਿਸਾਨਾਂ ਨੂੰ ਕੇਨ ਕਮਿਸ਼ਨਰ ਵਲੋਂ ਸਬਸਿਡੀ ਦੇਣ ਦਾ ਹੁਕਮ ਜਾਰੀ ਅਗਲੀ ਖ਼ਬਰ ਦਿਨ ਦਿਹਾੜੇ ਦੋ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਚੋਰੀ <br/>
Ad Position 24