ਕਾਠਗੜ੍ਹ, 27 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਫਤਿਹਗੜ੍ਹ ਸਾਹਿਬ ਜਾ ਰਹੇ ਸ਼ਰਧਾਲੂਆਂ ਲਈ ਪਿੰਡ ਫਤਿਹਪੁਰ ਅਤੇ ਤਾਜੋਵਾਲ ਦੇ ਸਮੂਹ ਵਸਨੀਕਾਂ ਵਲੋਂ ਦੋ ਦਿਨ ਲਈ ਚਾਹ ਅਤੇ ਪਕੌੜਿਆਂ ਦਾ ਅਤੁੱਟ ਲੰਗਰ ਲਗਾਇਆ ਗਿਆ ਅਤੇ ਅਤਿੰਅਤ ਠੰਢ ਦੇ ਮੌਸਮ ਵਿਚ ਜਾ ਰਹੇ ਹਜ਼ਾਰਾਂ ਸ਼ਰਧਾਲੂ ਇੱਥੇ ਚਾਹ ਪਕੌੜਿਆਂ ਦਾ ਲੰਗਰ ਛੱਕ ਜਾ ਰਹੇ ਸਨ | ਇਹ ਜਾਣਕਾਰੀ ਦਿੰਦੇ ਹੋਏ ਗੁਰਮੋਹਨ ਸਿੰਘ ਸੈਣੀ ਤਾਜੋਵਾਲ ਨੇ ਦੱਸਿਆ ਕੇ ਪਿਛਲੇ 9 ਸਾਲਾਂ ਤੋਂ ਇਹ ਚਾਹ ਪਕੌੜਿਆਂ ਦਾ ਲੰਗਰ ਪਿੰਡਾਂ ਦੀ ਸਮੂਹ ਸੰਗਤਾਂ ਵਲੋਂ ਲਗਾਇਆ ਜਾਂਦਾ ਹੈ ਜਿਸ ਨਾਲ ਪਿੰਡ ਦੇ ਹਰੇਕ ਨਿਵਾਸੀ ਦਾ ਤਿਲਫੁਲ ਇਸ ਲੰਗਰ ਵਿਚ ਪਾਇਆ ਜਾਂਦਾ ਹੈ ਅਤੇ ਇਹ ਨਗਰ ਨਿਵਾਸੀ ਲਗਾਤਾਰ 2 ਦਿਨ ਚਾਹ ਪਕੌੜਿਆਂ ਨਾਲ ਸੰਗਤਾਂ ਦੀ ਸੇਵਾ ਕਰਕੇ ਆਪਣੇ ਆਪ ਨੂੰ ਗੁਰੂ ਘਰ ਦੀ ਧੂੜ ਸਮਝ ਰਹੇ ਹਨ | ਇਸ ਮੌਕੇ ਲੰਗਰਾਂ 'ਚ ਇਲਾਕੇ ਤੋਂ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ |