ਹੁਸ਼ਿਆਰਪੁਰ, 29 ਦਸੰਬਰ (ਨਰਿੰਦਰ ਸਿੰਘ ਬੱਡਲਾ)-ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਵੱਲੋਂ ਸਵ: ਦਵਿੰਦਰ ਸਿੰਘ ਪਰਮਾਰ ਦੀ ਯਾਦ 'ਚ ਦੂਸਰਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਪਿੰਡ ਫੁਗਲਾਣਾ ਦੀ ਗਰਾਊਾਡ 'ਚ ਸਭਾ ਦੇ ਸਰਪ੍ਰਸਤ ਫ਼ਤਿਹ ਸਿੰਘ ਪਰਹਾਰ ਦੀ ਅਗਵਾਈ 'ਚ ਬਲਵੀਰ ਸਿੰਘ ਫੁਗਲਾਣਾ ਪ੍ਰਧਾਨ ਦੋਆਬਾ ਜਨਰਲ ਕੈਟਾਗਰੀ ਦੇ ਯਤਨਾਂ ਸਦਕਾ ਕਰਵਾਇਆ ਗਿਆ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪਿੰਡ ਮੁਖਲਿਆਣਾ ਅਤੇ ਰਿਹਾਣਾ ਜੱਟਾਂ ਵਿਚਕਾਰ ਖੇਡਿਆ ਗਿਆ, ਜਿਸ 'ਚ ਰਿਹਾਣਾਂ ਜੱਟਾਂ ਦੀ ਟੀਮ ਜੇਤੂ ਰਹੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ 'ਚ ਵਿਸ਼ੇਸ਼ ਸਥਾਨ ਹੈ ਅਤੇ ਅਜਿਹੇ ਟੂਰਨਾਮੈਂਟ ਹਰੇਕ ਪਿੰਡ 'ਚ ਕਰਵਾਏ ਜਾਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਖੇਡਾਂ ਪ੍ਰਤੀ ਰੁਚੀ ਪੈਦਾ ਕਰਕੇ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ | ਇਸ ਮੌਕੇ ਬਲਵੀਰ ਸਿੰਘ ਫੁਗਲਾਣਾ ਨੇ ਖੇਡ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਟੂਰਨਾਮੈਂਟ ਲਈ ਖੇਡ ਪ੍ਰਮੋਟਰ ਜਤਿੰਦਰ ਸਿੰਘ ਵਿਕੀ ਪਰਮਾਰ ਵੱਲੋਂ ਆਪਣੇ ਪਿਤਾ ਦਵਿੰਦਰ ਸਿੰਘ ਪਰਮਾਰ ਦੀ ਯਾਦ 'ਚ ਤਿੰਨ ਲੱਖ ਰੁਪਏ ਦੀ ਰਾਸ਼ੀ ਤੇ ਸਿੱਖ ਰਾਜਪੂਤ ਮੇਲਾ ਸੁਸਾਇਟੀ ਇਟਲੀ ਵੱਲੋਂ 1 ਲੱਖ 13 ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸਾਂਸਦ ਡਾ. ਰਾਜ ਕੁਮਾਰ ਵੱਲੋਂ ਸਭਾ ਦੀ ਮੁੱਖ ਮੰਗ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਬਣਾਉਣ ਨੂੰ ਵੀ ਪ੍ਰਵਾਨ ਕਰ ਲਿਆ ਗਿਆ | ਟੂਰਨਾਮੈਂਟ 'ਚ ਵਿਸ਼ੇਸ਼ ਤੌਰ 'ਤੇ ਖੇਡ ਪ੍ਰਮੋਟਰ ਕੁਲਦੀਪ ਸਿੰਘ ਸਹੋਤਾ ਕੈਨੇਡਾ, ਮਲਕੀਤ ਸਿੰਘ ਪ੍ਰਧਾਨ ਵਿਸ਼ਵ ਦੋਆਬਾ ਰਾਜਪੂਤ ਸਭਾ ਇਟਲੀ, ਗੁਰਮੀਤ ਸਿੰਘ ਫੁਗਲਾਣਾ ਪ੍ਰਧਾਨ ਸ਼ੇਰੇ ਪੰਜਾਬ ਸਪੋਰਟਸ ਕਲੱਬ, ਖੇਡ ਪ੍ਰਮੋਟਰ ਉਂਕਾਰ ਸਿੰਘ ਮਿਨਹਾਸ ਹਾਜ਼ਰ ਹੋਏ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਭਾਮ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਲਰਾ, ਸੁਖਜੀਤ ਸਿੰਘ ਪਰਮਾਰ ਫਗਵਾੜਾ, ਸਰਪੰਚ ਵਿਪਨ ਠਾਕੁਰ, ਸੁਰਜੀਤ ਸਿੰਘ ਮਸੁੂਤਾ ਭੁੰਗਰਨੀ, ਸੰਮਤੀ ਮੈਂਬਰ ਹਰਮੇਸ਼ ਕੁਮਾਰ, ਸਾਬਕਾ ਸਰਪੰਚ ਚਰਨਜੀਤ ਸਿੰਘ, ਜਗਤਾਰ ਸਿੰਘ ਭੁੰਗਰਨੀ, ਅਵਤਾਰ ਸਿੰਘ ਮਿੱਠੂ, ਅਵਤਾਰ ਸਿੰਘ ਡਾਂਡੀਆ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਭਾਜਪਾ, ਸੰਜੀਵ ਜਸਵਾਲ, ਚੇਅਰਮੈਨ ਜਸਪਾਲ ਸਿੰਘ ਪਰਮਾਰ, ਐਡਵੋਕੇਟ ਬਲਦੇਵ ਸਿੰਘ ਫੁਗਲਾਣਾ, ਨੰਬਰਦਾਰ ਬਲਜੀਤ ਸਿੰਘ ਧਾਮੀ, ਹਰੀ ਸਿੰਘ ਜਸਵਾਲ, ਗੁਰਤੇਜ ਸਿੰਘ ਸਰੋਆ, ਡਾ. ਮੋਹਨ ਲਾਲ ਸ਼ਰਮਾ, ਮਾ. ਮਲਕੀਤ ਸਿੰਘ ਪੰਡੋਰੀ, ਸੁਰਿੰਦਰ ਸਿੰਘ ਜੱਜ, ਮੱਖਣਜੀਤ ਸਿੰਘ ਮੋਨਾ ਕਲਾਂ, ਹਰਦੇਵ ਸਿੰਘ ਭੱਟੀ, ਜਸਵਿੰਦਰ ਸਿੰਘ ਸੰਘਾ, ਹਰਜਾਪ ਸਿੰਘ ਮੱਖਣ, ਰਵੀ ਮੇਹਟੀਆਣਾ, ਸਰਪੰਚ ਹਰਜੋਤ ਸਿੰਘ, ਹਰਮਨਜੋਤ ਸਿੰਘ ਪਰਮਾਰ, ਸਤਵੀਰ ਸਿੰਘ ਪਰਮਾਰ, ਮਨਜਿੰਦਰ ਸਿੰਘ ਸੋਨੂੰ ਟੇਲਰ, ਗੁਰਦਿਆਲ ਸਿੰਘ ਜਲਵੇੜਾ, ਜਸਵੀਰ ਸਿੰਘ ਭਾਮ, ਮੰਗਲ ਸਿੰਘ ਜਲਵੇੜਾ, ਬਲਵੀਰ ਸਿੰਘ ਲੁਟੇਰਾ ਕਲਾਂ, ਰਵਜੀਤ ਸਿੰਘ ਆਦਿ ਹਾਜ਼ਰ ਸਨ |