18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਭਾਈ ਗੁਰਇਕਬਾਲ ਸਿੰਘ ਵਲੋਂ ਧਾਰਮਿਕ ਕਾਗਜ਼ਾਂ ਦੇ ਸਸਕਾਰ ਲਈ ਨਵੇਂ ਭੱਠ ਦੀ ਆਰੰਭਤਾ <br/>

Ad Position 21
No active advertisement
ਅਜੀਤ ਡੈਸਕ 30-12-2025
ਕਿਹਾ, ਭਲਾਈ ਕੇਂਦਰ ਵਿਖੇ ਤਕਰੀਬਨ 20 ਸਾਲ ਤੋਂ ਚੱਲ ਰਹੀ ਹੈ ਇਹ ਸੇਵਾ
ਅੰਮਿ੍ਤਸਰ, 29 ਦਸੰਬਰ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਧਾਰਮਿਕ ਕਾਗਜ਼ਾਂ, ਧਾਰਮਿਕ ਤਸਵੀਰਾਂ ਵਾਲੇ ਕੈਲੰਡਰਾਂ, ਕੰਘੇ ਵਿਚੋਂ ਨਿਕਲੇ ਕੇਸ ਅਤੇ ਹੋਰ ਧਾਰਮਿਕ ਸਮੱਗਰੀ ਦੇ ਸਸਕਾਰ ਲਈ ਨਵੇਂ ਭੱਠ ਸਾਹਿਬ ਦੀ ਭਾਈ ਗੁਰਇਕਬਾਲ ਸਿੰਘ ਵਲੋਂ ਅਰਦਾਸ ਕਰਕੇ ਆਰੰਭਤਾ ਕੀਤੀ ਗਈ | ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਹ ਸੇਵਾ ਤਕਰੀਬਨ 20 ਸਾਲ ਤੋਂ ਭਲਾਈ ਕੇਂਦਰ ਵਿਖੇ ਚੱਲ ਰਹੀ ਹੈ ਤੇ ਇਸ ਸੇਵਾ ਨੂੰ ਹਰ ਹਫ਼ਤੇ ਤਕਰੀਬਨ 20 ਤੋਂ 25 ਸੇਵਾਦਾਰ ਸੰਗਤਾਂ ਵਲੋਂ ਧਾਰਮਿਕ ਸਮੱਗਰੀ ਨੂੰ ਸਸਕਾਰ ਕਰਨ ਦੀ ਨਿਭਾਉਂਦੇ ਹਨ | ਉਨ੍ਹਾਂ ਦੱਸਿਆ ਕਿ ਧਾਰਮਿਕ ਸਮੱਗਰੀ ਨੂੰ ਸਸਕਾਰ ਕਰਨ ਮੌਕੇ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਤੇ ਸਸਕਾਰ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਜਾਂਦੀ ਹੈ | ਫਿਰ ਇਸ ਵਿਚ ਦੇਸੀ ਘਿਓ ਪਾ ਕੇ ਸਸਕਾਰ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸੰਗਤਾਂ ਵਲੋਂ ਧਾਰਮਿਕ ਸਮਗਰੀ ਜ਼ਿਆਦਾ ਆਉਣ ਕਰਕੇ ਪਹਿਲਾਂ ਭੱਠ ਸਾਹਿਬ ਛੋਟਾ ਸੀ ਤੇ ਹੁਣ ਵੱਡਾ ਭੱਠ ਸਾਹਿਬ ਤਿਆਰ ਕੀਤਾ ਗਿਆ | ਇਸ ਮੌਕੇ ਠੇਕੇਦਾਰ ਰਵਿੰਦਰ ਸਿੰਘ ਤੇ ਹੋਰ ਸੇਵਾ ਕਰਨ ਵਾਲੇ ਸ਼ਰਧਾਲੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਦੇ ਵਿਕਾਸ ਕਾਰਜਾਂ ਦੇ ਉਸਾਰੀ 'ਚ ਘਪਲੇਬਾਜ਼ੀ ਦੀ ਹਾਲੇ ਤੱਕ ਕੋਈ ਐੱਫ.ਆਈ.ਆਰ. ਨਹੀਂ ਅਗਲੀ ਖ਼ਬਰ ਸਵ.ਦਵਿੰਦਰ ਸਿੰਘ ਪਰਮਾਰ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਫੁਗਲਾਣਾ 'ਚ ਸਮਾਪਤ
Ad Position 24