ਬੰਗਾ, 29 ਦਸੰਬਰ (ਧਰਮਵੀਰ ਪਾਲ)-ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਗੜ੍ਹਸ਼ੰਕਰ ਚੌਕ ਬੰਗਾ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਪਰਿਵਾਰ ਨੂੰ ਯਾਦ ਕਰਦਿਆਂ ਸ਼ਹੀਦਾਂ ਦੀਆਂ ਕੁਰਬਾਨੀ ਨੂੰ ਪ੍ਰਣਾਮ ਕਰਦੇ ਹੋਏ ਐਨ.ਆਰ.ਸੰਗਤਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦੁੱਧ ਅਤੇ ਬਿਸਕੁਟ ਦੇ ਲੰਗਰ ਲਗਾਏ ਗਏ | ਇਸ ਮੌਕੇ ਹਾਜ਼ਰੀ ਸਮੇਂ ਬਸਪਾ ਆਗੂ ਪਰਵੀਨ ਬੰਗਾ, ਮਨੋਹਰ ਕਮਾਮ, ਜੈਪਾਲ ਸੁੰਡਾ, ਮੈਡਮ ਰਵਿੰਦਰ ਮਹਿਮੀ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਬਲਿਹਾਰ ਸਿੰਘ ਅਣਦੇਹ ਗੜ੍ਹੀ, ਬਸਪਾ ਆਗੂ ਪਰਦੀਪ ਜੱਸੀ, ਸੰਸਥਾ ਪ੍ਰਧਾਨ ਰਾਜ ਦਦਰਾਲ, ਜਰਨਲ ਸਕੱਤਰ ਮੱਖਣ ਬਖਲੌਰ, ਮੀਤ ਪ੍ਰਧਾਨ ਵਿਜੈ ਗੁਣਾਚੌਰ, ਖਜ਼ਾਨਚੀ ਜਗਦੀਸ਼ ਜਾਡਲਾ, ਸਕੱਤਰ ਹਰਦੀਪ ਦੀਪਾ, ਮੁੱਖ ਸਲਾਹਕਾਰ ਦੀਪ ਅਲਾਚੌਰੀਆ, ਨਿੰਰਮਲ ਨਿੰਮਾ, ਰਾਣੀ ਅਰਮਾਨ, ਹਰਦੀਪ ਬੱਲ, ਦਵਿੰਦਰ ਬੀਸਲਾ, ਗਾਇਕ ਹਰਦੇਵ ਚਾਹਲ, ਗੀਤਕਾਰ ਸੱਤਪਾਲ ਖਾਨਪੁਰੀ, ਲੱਕੀ ਹਿਆਲਾ, ਗੀਤਕਾਰ ਸੰਦੀਪ ਗਰਚਾ ਕੈਨੇਡਾ, ਮਹੇਸ਼ ਸਾਜਨ, ਕਿ੍ਸ਼ਨ ਹੀਓ, ਲੱਕੀ ਮਹਿਰਾ, ਜੱਸੀ ਨਿਗਾਹ, ਲੱਖਾ ਭੱਰੋਮਜਾਰਾ, ਸਿੰਕਦਰ ਸ਼ੀਹਮਾਰ, ਪਵਨ ਬੀਸਲਾ, ਸੋਨੀ ਸਰੋਆ, ਪਵਨ ਬੀਸਲਾ, ਦਲਜੀਤ ਬਾਲੀ, ਵਿੱਕੀ ਗਰਚਾ ਅਤੇ ਹੋਰ ਹਾਜ਼ਰ ਸਨ |