16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਰਾਣਾ ਬਲਾਚੌਰੀਆ ਨਮਿਤ ਪਾਠ ਦੇ ਭੋਗ ਪਾਏ <br/>

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਮਜਾਰੀ/ਸਾਹਿਬਾ, 29 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਰਾਣਾ ਬਲਾਚੌਰੀਆਂ ਦੇ ਨਾਮ ਨਾਲ ਜਾਣੇ ਜਾਂਦੇ ਕੰਵਰ ਦਿਗਵਿਜੈ ਸਿੰਘ ਕਬੱਡੀ ਪ੍ਰਮੋਟਰ ਪਿੰਡ ਚਣਕੋਆ ਜਿਨ੍ਹਾਂ ਦੀ 15 ਦਸੰਬਰ ਨੂੰ ਮੋਹਾਲੀ ਵਿਖੇ ਚੱਲ ਰਹੇ ਇੱਕ ਕਬੱਡੀ ਕੱਪ ਦੌਰਾਨ ਕੁਝ ਹਮਾਵਾਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਉਨ੍ਹਾਂ ਨਮਿੱਤ ਗੁਰੜ ਪੁਰਾਣ ਦੇ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੰਡਤ ਰਾਜੇਸ਼ ਦੀਕਸ਼ਤ ਵਲੋਂ ਪਾਏ ਗਏ ਤੇ ਹਰਿਦੁਆਰ ਤੋਂ ਆਏ ਸੁਆਮੀ ਸੰਜੀਵਾ ਨੰਦ ਵਲੋਂ ਕਥਾ ਕੀਤੀ ਗਈ ਤੇ ਪ੍ਰੀਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਪ੍ਰੇਰਿਤ ਕੀਤਾ ਗਿਆ | ਉਪਰੰਤ ਵੱਖ-ਵੱਖ ਪਾਰਟੀਆਂ ਦੇ ਪਹੁੰਚੇ ਆਗੂਆਂ ਰਾਣਾ ਕੇ.ਪੀ ਸਿੰਘ ਸਾਬਕਾ ਸਪੀਕਰ, ਤੇਜਿੰਦਰ ਸਿੰਘ ਬਾਬਾ ਬੇਦੀ ਸਾਹਿਬ, ਅਜੇ ਮੰਗੂਪੁਰ ਕਾਂਗਰਸ ਕਮੇਟੀ ਜ਼ਿਲ੍ਹਾ ਪ੍ਰਧਾਨ, ਅਸ਼ੋਕ ਕਟਾਰੀਆ, ਸੁਭਾਸ਼ ਸ਼ਰਮਾਂ, ਰਾਜਵਿੰਦਰ ਸਿੰਘ ਲੱਕੀ ਭਾਜਪਾ ਜ਼ਿਲ੍ਹਾ ਪ੍ਰਧਾਨ, ਕਮਲ ਕੇਤਲੀ ਅਕਾਲੀ ਆਗੂ ਨੇ ਸ਼ਰਧਾਜਲੀ ਭੇਂਟ ਕੀਤੀ | ਕਿਹਾ ਕਿ ਜਿਸ ਦਾ ਪ੍ਰੀਵਾਰ ਦੇ ਨਾਲ ਪੂਰੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਸਾਰੇ ਆਗੂਆਂ ਨੇ ਇਕਸੁਰ ਹੁੰਦਿਆਂ ਗੈਂਗਸ਼ਟਰਾਂ ਤੇ ਨਸ਼ਿਆਂ ਦੇ ਖਾਤਮੇ ਅਤੇ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਲਈ ਪੰਜਾਬ ਵਾਸੀਆਂ ਨੂੰ ਇੱਕਮੁੱਠ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਾਂਈ ਸੁਰਿੰਦਰ ਸ਼ਾਹ ਬਾਕਰਪੁਰ, ਰਾਣਾ ਕੰਵਰ ਸੰਜੀਵ ਸਿੰਘ, ਕੰਵਰ ਰਾਜੀਵ ਸਿੰਘ, ਕੰਵਰ ਭੁਪਿੰਦਰ ਸਿੰਘ, ਕੰਵਰ ਰਣਵਿਜੈ ਸਿੰਘ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਰਨੇਕ ਸਿੰਘ ਭੱਲਾ, ਚੇਅਰਮੈਨ ਤਰਲੋਚਨ ਸਿੰਘ ਰੱਕੜ, ਰਾਣਾ ਰਣਦੀਪ ਸਿੰਘ ਬਲਾਚੌਰ, ਟਿੰਕੂ ਘਈ, ਜਸਪਾਲ ਸਿੰਘ ਜਾਡਲੀ, ਕਰਨਵੀਰ ਕਟਾਰੀਆ, ਹਨੀ ਟੌਂਸਾ, ਅਸ਼ੋਕ ਕਰੀਮਪੁਰ ਧਿਆਨੀ, ਹਜੂਰਾ ਸਿੰਘ ਪੈਲੀ, ਮੁਲਾਜ਼ਮ ਆਗੂ ਬਗੀਚਾ ਸਿੰਘ ਰੱਕੜ, ਨੰਦ ਕਿਸ਼ੋਰ, ਰਣਵੀਰ ਸਿੰਘ ਭੱਟੀ, ਰਾਣਾ ਕੁਲਦੀਪ ਸਿੰਘ, ਰਾਣਾ ਪ੍ਰਤਾਪ ਸਿੰਘ, ਦੀਪ ਰਾਣਾ, ਅਜੀਤ ਕੁਮਾਰ, ਜਸਵੀਰ ਜੱਸੀ, ਕਾਸ਼ੀ ਨਾਥ ਤੋਂ ਇਲਾਵਾ ਕਬੱਡੀ ਖਿਡਾਰੀ, ਗਾਇਕ ਤੇ ਪਹਿਲਵਾਨ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਆਜ਼ਾਦੀ ਲਈ ਚੱਲੇ ਅੰਦੋਲਨ 'ਚ ਕਾਂਗਰਸ ਦਾ ਬੇਮਿਸਾਲ ਯੋਗਦਾਨ -ਮੰਗੂਪੁਰ <br/> ਅਗਲੀ ਖ਼ਬਰ ਦਸਮੇਸ਼ ਪਿਤਾ ਦੇ 359ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਪ੍ਰਭਾਤ ਫੇਰੀ ਕੱਢੀ <br/>
Ad Position 24