ਨਵਾਂਸ਼ਹਿਰ, 29 ਦਸੰਬਰ (ਜਸਬੀਰ ਸਿੰਘ ਨੂਰਪੁਰ)-ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਨਵਾਂਸ਼ਹਿਰ ਵਿਖੇ ਦਸਮ ਪਿਤਾ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰਧਾਨ ਨਰਿੰਦਰ ਸਿੰਘ ਰੰਧਾਵਾ ਅਤੇ ਸਮਾਜ ਸੇਵੀ ਤਰਲੋਕ ਸਿੰਘ ਸੇਠੀ ਪਰਿਵਾਰ ਵਲੋਂ ਪਿਛਲੇ ਤਿੰਨ ਰੋਜ ਤੋਂ ਆਰੰਭ ਕੀਤੇ ਆਖੰਡ ਪਾਠਾਂ ਦੀ ਲੜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਕੀਰਤਨੀ ਜਥਾ ਗੁਰਦੇਵ ਸਿੰਘ ਮੁਬਾਰਕਪੁਰ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਗੁਰੂ ਘਰ ਪੁੱਜੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਗੁਰ ਇਤਿਹਾਸ ਵਾਰੇ ਚਾਨਣਾ ਪਾਇਆ | ਇਸ ਮੌਕੇ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ ਨੇ ਜਿੱਥੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦੇ ਹੋਏ ਹੈਡੀ ਗ੍ਰੰਥੀ ਦੀ ਤਨਖਾਹ ਵਧਾਉਣ ਦਾ ਫੈਸਲਾ ਸੁਣਾਇਆ ਗਿਆ ਅਤੇ ਕਿਹਾ ਇਮਾਨਦਾਰੀ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਨੂੰ ਯਕੀਨੀ ਬਣਾਇਆ ਜਾਵੇ | ਪ੍ਰਬੰਧਕਾਂ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੁਹੱਲਾ ਬਾਬਾ ਦੀਪ ਸਿੰਘ ਨਗਰ ਨਵਾਂਸ਼ਹਿਰ ਵਿਖੇ ਨਵੀਂ ਇਮਾਰਤ ਬਣਾਉਣ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਗੁਰੂ ਬਖਸ਼ਸ਼ਿ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਜਿੰਮੇਵਾਰੀ ਡਾ. ਗੁਰਮੀਤ ਸਿੰਘ ਸਰਾਂ ਨੇ ਬਾਖੂਬੀ ਨਿਭਾਈ | ਇਸ ਮੌਕੇ ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਨਵਾਂਸ਼ਹਿਰ, ਗੁਰਬਖਸ਼ ਸਿੰਘ ਖਾਲਸਾ, ਪਰਮ ਸਿੰਘ ਖਾਲਸਾ ਕੌਸਲਰ, ਜਗਜੀਤ ਸਿੰਘ ਰੰਧਾਵਾ ਯੂ.ਕੇ, ਜਤਿੰਦਰ ਸਿੰਘ ਰੰਧਾਵਾ ਯੂ.ਐਸ.ਏ, ਤਰਲੋਕ ਸਿੰਘ ਸੇਠੀ, ਹਰਦੇਵ ਸਿੰਘ ਕਾਹਮਾ, ਜਗਦੀਪ ਸਿੰਘ, ਚੇਤ ਰਾਮ ਰਤਨ ਸੀਨੀਆਰ ਕੌਸਲਰ, ਸਤਵੀਰ ਸਿੰਘ ਪੱਲੀਝਿੱਕੀ, ਸੁਖਵਿੰਦਰ ਕੌਰ ਰੰਧਾਵਾ, ਬੀਬੀ ਛਾਬੜਾ ਸਾਬਕਾ ਐਮ.ਸੀ, ਸਿੰਮੀ ਪੋਪਲੀ, ਸਵਰਨ ਕੌਰ ਲੂਥਰਾ, ਸਤਨਾਮ ਸਿੰਘ ਕਾਹਮਾ, ਬਾਬਾ ਮੁਬਾਰਕ ਸਿੰਘ ਹੈੱਡ ਗ੍ਰੰਥੀ, ਜਗਜੀਤ ਸਿੰਘ ਜੇ.ਜੇ, ਮਾਸਟਰ ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ ਯੂ.ਕੇ, ਹਰੀ ਕਿ੍ਸ਼ਨ ਪਟਵਾਰੀ, ਪਿ੍ੰਸੀਪਲ ਹਰਜੀਤ ਸਿੰਘ ਮਾਹਲ, ਹਰਜਿੰਦਰ ਪਾਲ, ਕਸ਼ਮੀਰੀ ਲਾਲ ਮੰਗੂਵਾਲ, ਗੁਰਦਿਆਲ ਸਿੰਘ ਜਗਤਪੁਰ, ਜਗਜੀਤ ਸਿੰਘ ਰੰਧਾਵਾ, ਜਰਨੈਲ ਸਿੰਘ ਪੱਲੀਝਿੱਕੀ, ਨਰਿੰਦਰ ਮਾਹੀ ਬੰਗਾ, ਬਲਜੀਤ ਸਿੰਘ ਸਿੱਧੂ, ਲੈਕਚਰਾਰ ਸ਼ੰਕਰ ਦਾਸ, ਅਮਰੀਕ ਸਿੰਘ ਲੇਹਲ ਸਰਪੰਚ ਕਾਹਮਾ, ਨੰਬਰਦਾਰ ਸਵਰਨ ਸਿੰਘ ਕਾਹਮਾ ਆਦਿ ਹਾਜ਼ਰ ਸਨ | ਇਸ ਮੌਕੇ ਚਾਹ ਪਕੌੜਿਆਂ, ਜਲੇਬੀਆਂ ਅਤੇ ਪ੍ਰਸ਼ਾਦਿਆਂ ਦੇ ਅਤੁੱਟ ਲੰਗਰ ਵਰਤਾਏ ਗਏ |