ਪੋਜੇਵਾਲ ਸਰਾਂ, 30 ਦਸੰਬਰ (ਨਵਾਂਗਰਾਈਾ) - ਮੰਦਰ ਲੱਖ ਦਾਤਾ ਟੋਰੋਵਾਲ ਵਿਖੇ ਮੁੱਖ ਪ੍ਰਬੰਧਕ ਰਾਮ ਪਾਲ ਬਜਾੜ ਦੀ ਅਗਵਾਈ ਵਿੱਚ ਸਲਾਨਾ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਹਵਨ ਪੁਜਾ ਉਪਰੰਤ ਸੰਗਤਾਂ ਨੂੰ ਆਪਣੇ ਸੰਬੋਧਨ ਵਿੱਚ ਬਾਬਾ ਕੁਲਦੀਪ ਹਰਵਾਂ ਵਾਲੇ ਅਤੇ ਭਗਤ ਸਿਵਨਾਥ ਟੋਰੋਵਾਲ ਵਾਲਿਆਂ ਨੇ ਇਸ ਸਲਾਨਾ ਜੋੜ ਮੇਲੇ ਦੀ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਧਰਮ ਕਰਮ ਦੇ ਕੰਮਾਂ ਨਾਲ ਹੀ ਮਨੁੱਖ ਦੀ ਭਲਾਈ ਹੈ | ਇਸ ਸਲਾਨਾ ਜੋੜ ਮੇਲੇ 'ਤੇ ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਵੀਰ ਸਿੰਘ ਮੀਲੂ ਬਲਾਕ ਸੰਮਤੀ ਮੈਂਬਰ ਚਾਂਦਪੁਰ ਰੁੜਕੀ ਜੋਨ ਅਤੇ ਭੁਪਿੰਦਰ ਲੱਕੀ ਕਟਾਰੀਆ ਮੈਂਬਰ ਬਲਾਕ ਸੰਮਤੀ ਜੋਨ ਪੋਜੇਵਾਲ ਨੇ ਵਿਸ਼ੇਸ ਤੌਰ 'ਤੇ ਹਾਜ਼ਰੀ ਲਗਵਾਈ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਕਰਨਵੀਰ ਕਟਾਰੀਆ, ਬਲਵੀਰ ਮੀਲੂ ਅਤੇ ਲੱਕੀ ਕਟਾਰੀਆ ਦਾ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਮੁੱਖ ਪ੍ਰਬੰਧਕ ਰਾਮ ਪਾਲ ਲੋਕ ਗਾਇਕ ਵਲੋਂ ਆਏ ਪਤਵੰਤਿਆਂ ਅਤੇ ਸੰਗਤ ਦਾ ਧੰਨਵਾਦ ਕੀਤਾ | ਇਸ ਸਲਾਨਾ ਜੋੜ ਮੇਲੇ 'ਤੇ ਰਾਮ ਪਾਲ, ਰੁਚੀ ਸ਼ਰਮਾ ਨੰਗਲ, ਬਜਾੜ ਸਿਸਟਰ, ਪਵਨ ਛੂਛੇਵਾਲ ਅਤੇ ਸੋਨੂਮ ਮੰਗੂਪੁਰ ਦੀ ਗਾਇਕ ਮੰਡਲੀ ਵਲੋਂ ਸੰਗਤਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਦੀ ਹਲਕਾ ਕੋਆਰਡੀਨੇਟਰ ਕਮਲਜੀਤ ਕੌਰ ਵੀ ਹਾਜ਼ਰ ਸੀ |