ਸਮੁੰਦੜਾ, 30 ਦਸੰਬਰ (ਤੀਰਥ ਸਿੰਘ ਰੱਕੜ) - ਪਿੰਡ ਰਾਮਗੜ੍ਹ-ਝੁੰਗੀਆਂ ਵਿਖੇ ਪਿੰਡ ਦੀ ਨੌਜਵਾਨ ਸਭਾ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਮਾਗਮ ਦੇ ਮੁੱਖ ਬੁਲਾਰੇ ਉੱਘੇ ਸਿੱਖ ਚਿੰਤਕ ਤੇ ਢਾਡੀ ਮਾ. ਜਸਵੀਰ ਸਿੰਘ ਭੱਠਲ ਵਲੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ, ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ, ਚਮਕੌਰ ਗੜ੍ਹੀ ਦੀ ਅਸਾਵੀਂ ਜੰਗ ਅਤੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ | ਮਾ. ਮੁਕੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦੀਆਂ ਦੀ ਹੋਰ ਕਿਤੇ ਮਿਸਾਲ ਨਹੀਂ ਮਿਲਦੀ | ਅਨੰਦਪੁਰ ਸਾਹਿਬ ਅੰਦਰ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘਾਂ ਨੂੰ ਪਹਾੜੀ ਰਾਜਿਆਂ ਵਲੋਂ ਘੇਰ ਲਿਆ ਗਿਆ ਸੀ ਮੁਗਲ ਫੌਜਾਂ ਵੱਲੋਂ ਕਿਲਾ ਛੱਡਣ ਲਈ ਕਿਹਾ ਗਿਆ ਪਰ ਕਿਲਾ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਲਾਗੇ ਪਹਾੜੀ ਰਾਜਿਆਂ ਤੇ ਮੁਗਲ ਫੌਜਦਾਰਾਂ ਵੱਲੋਂ ਧੋਖੇ ਨਾਲ ਗੁਰੂ ਸਾਹਿਬ ਅਤੇ ਸਿੰਘਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਵਿਛੜਨਾ ਪਿਆ | ਇਸ ਮੌਕੇ ਨੌਜਵਾਨ ਆਗੂ ਜਸਵਿੰਦਰ ਸਿੰਘ, ਬਲਦੇਵ ਸਿੰਘ ਬਿੱਟੂ, ਲਖਬੀਰ ਸਿੰਘ ਲੱਖੀ, ਡਾ. ਮਨਜੀਤ ਸਿੰਘ, ਹਰਜਿੰਦਰ ਸਿੰਘ ਰਿੰਕੂ, ਮਨੋਹਰ ਸਿੰਘ, ਸੁਨੀਲ ਕੁਮਾਰ ਸ਼ੀਲਾ, ਲਾਲੀ, ਸਾਹਿਲ, ਇੰਦਰਜੀਤ ਸਿੰਘ, ਧੀਰਜ ਕੁਮਾਰ, ਹਰੀਦੇਵ, ਭੁਪਿੰਦਰ ਸਿੰਘ ਭਿੰਦਾ, ਬਲਜੀਤ ਸਿੰਘ ਬੱਲੀ, ਸੋਢੀ ਰਾਮ, ਬਖਸ਼ੀ ਰਾਮ, ਜਸਪਾਲ ਰਾਏ, ਪ੍ਰੇਮ ਲਾਲ, ਨਰਿੰਦਰ ਕੌਰ, ਜਤਿੰਦਰ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ, ਬਖਸ਼ੋ ਰਾਣੀ, ਅਮਰਜੀਤ ਕੌਰ ਆਦਿ ਹਾਜ਼ਰ ਸਨ |