15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਵਾਤਾਵਰਨ ਬਚਾਉਣ ਲਈ ਬੂਟੇ ਲਗਾ ਕੇ ਸਾਂਭ ਸੰਭਾਲ ਕਰਨਾ ਅਤਿ ਜ਼ਰੂਰੀ-ਭੱਟਮਾਜਰਾ, ਰੰਧਾਵਾ

Ad Position 21
No active advertisement
ਅਜੀਤ ਡੈਸਕ 03-06-2025
ਫ਼ਤਹਿਗੜ੍ਹ ਸਾਹਿਬ, 2 ਜੂਨ (ਮਨਪ੍ਰੀਤ ਸਿੰਘ)-ਦਿਨੋਂ ਦਿਨ ਵੱਧ ਰਹੀ ਗਰਮੀ ਅਤੇ ਆਲਮੀ ਤਪਸ਼ ਤੋਂ ਬਚਣ ਲਈ ਇੱਕੋ ਇਕ ਹੱਲ ਹੈ, ਕਿ ਬੂਟੇ ਲਗਾਓ, ਕਿਉਂਕਿ ਪੰਜਾਬ 'ਚ ਦਰੱਖਤਾਂ ਦੀ ਕਟਾਈ ਜ਼ਿਆਦਾ ਕੀਤੀ ਜਾ ਰਹੀ ਹੈ ਤੇ ਬੂਟੇ ਘੱਟ ਲਗਾਏ ਜਾ ਰਹੇ ਹਨ, ਇਸ ਕਰਕੇ ਦਿਨੋਂ ਦਿਨ ਤਾਪਮਾਨ ਵੱਧ ਜਾ ਰਿਹਾ ਹੈ ਅਤੇ ਮੀਂਹ ਦਾ ਘੱਟ ਪੈਣਾ ਵੀ ਬੂਟਿਆਂ ਦੀ ਘਾਟ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਹਰਿਗੋਬਿੰਦ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੇੜਾ ਦੇ ਮੈਨੇਜਰ 'ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਤੇ ਸੁਰਿੰਦਰ ਸਿੰਘ ਰੰਧਾਵਾ ਨੇ ਸਕੂਲ ਵਿਚ ਵਾਤਾਵਰਨ ਦਿਵਸ ਨੂੰ ਮਨਾਉਂਦੇ ਹੋਏ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਨਾਲ ਮਸਲਾ ਹੱਲ ਨਹੀਂ ਹੋਣਾ, ਬੂਟਿਆਂ ਦੀ ਸਾਂਭ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ | ਭੱਟਮਾਜਰਾ ਨੇ ਕਿਹਾ ਕਿ ਮਨੁੱਖ ਵਲੋਂ ਕੀਤੀ ਜਾ ਰਹੀ ਰੁੱਖਾਂ ਦੀ ਅੰਨ੍ਹੇਵਾਹੀ ਕਟਾਈ ਕਾਰਨ, ਵਾਤਾਵਰਨ, ਪਾਣੀ ਤੇ ਹੋਰ ਕੁਦਰਤੀ ਸੋਮੇ ਦਿਨੋਂ ਦਿਨ ਪੁਲੀਤ ਹੁੰਦੇ ਜਾ ਰਹੇ ਹਨ ਤੇ ਵਾਤਾਵਰਨ ਦੇ ਪ੍ਰਦੂਸ਼ਣ ਨਾਲ-ਨਾਲ ਜਿਥੇ ਮਨੁੱਖੀ ਜੀਵਨ 'ਤੇ ਗਹਿਰਾ ਅਸਰ ਪੈ ਰਿਹਾ ਹੈ, ਉਥੇ ਧਰਤੀ 'ਤੇ ਰਹਿ ਰਹੇ ਬਹੁਤ ਸਾਰੇ ਪੰਛੀਆਂ ਦੀਆਂ ਸੈਂਕੜੇ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ | ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ | ਇਸ ਮੌਕੇ ਪਿ੍ੰਸੀਪਲ ਰਮਾ ਬਾਠ, ਅਮਨਦੀਪ ਸਿੰਘ ਡੀ. ਪੀ., ਯਾਦਵਿੰਦਰ ਸਿੰਘ, ਸਿਮਰਤਨੀਤ ਕੌਰ, ਰਮਨਦੀਪ ਕੌਰ ਤੇ ਹੋਰ ਵੀ ਅਧਿਆਪਕ ਅਤੇ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 14 ਵਿਅਕਤੀਆਂ ਦੇ ਚਲਾਨ ਕੱਟੇ ਅਗਲੀ ਖ਼ਬਰ ਭਗੜਾਣਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਸ਼ਹੀਦੀ ਦਿਹਾੜਾ ਮਨਾਇਆ
Ad Position 24