ਮੰਡੀ ਗੋਬਿੰਦਗੜ੍ਹ, 4 ਜੂਨ (ਇਕਬਾਲ ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਸ਼ਾਖਾ ਦੇ ਕਾਰਜਕਾਰਨੀ ਅਹੁਦੇਦਾਰਾਂ ਦਾ ਸਹੁੰ ਚੁੱਕ ਸਮਾਗਮ ਮਹਾਰਾਜਾ ਅਗਰਸੈਨ ਭਵਨ ਵਿਚ ਕਰਵਾਇਆ ਗਿਆ | ਇਸ ਮੌਕੇ ਸਟੇਟ ਕਾਰਜਕਾਰਨੀ ਪੁਨੀਤ ਮਹਾਵਰ ਤੇ ਸੋਨਲ ਮਹਾਵਰ ਨੇ ਨਵੇਂ ਮੈਂਬਰਾਂ ਦੇ ਨਾਲ ਪ੍ਰਧਾਨ ਕਮਲਦੀਪ ਬਾਂਸਲ, ਉਨ੍ਹਾਂ ਦੀ ਪਤਨੀ ਸ਼ੈਫਾਲੀ ਬਾਂਸਲ, ਸਕੱਤਰ ਤਰਸੇਮ ਗੁਪਤਾ ਤੇ ਵੈਸ਼ਾਲੀ ਗੁਪਤਾ, ਖ਼ਜ਼ਾਨਚੀ ਧੀਰਜ ਜੈਨ ਤੇ ਲੀਨਾ ਜੈਨ, ਸਤਵੀਰ ਕੌਰ ਨੂੰ ਮਹਿਲਾ ਮੁਖੀ ਵਜੋਂ ਸਹੁੰ ਚੁਕਾਈ | ਨਵ-ਨਿਯੁਕਤ ਪ੍ਰਧਾਨ ਕਮਲਦੀਪ ਬਾਂਸਲ ਨੇ ਆਉਣ ਵਾਲੇ ਸਾਲ 2025-26 ਲਈ ਸ਼ਾਖਾ ਵਲੋਂ ਕੀਤੇ ਜਾਣ ਵਾਲੇ ਸੇਵਾ ਕਾਰਜਾਂ ਬਾਰੇ ਦੱਸਿਆ | ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਸੇਵਾ ਕਰਨਾ ਹੀ ਨਹੀਂ, ਸਗੋਂ ਸਮਾਜ ਵਿਚ ਏਕਤਾ ਅਤੇ ਸਦਭਾਵਨਾ ਫੈਲਾਉਣਾ ਵੀ ਹੈ | ਇਸ ਮੌਕੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਗੋਲਡੀ, ਸਕੱਤਰ ਅੰਕੁਸ਼ ਜਿੰਦਲ, ਖ਼ਜ਼ਾਨਚੀ ਰਵਿੰਦਰ ਸਿੰਘ ਸੋਨੂੰ ਸਮੇਤ ਟੀਮ ਵਲੋਂ ਪਿਛਲੇ ਸਾਲ ਕੀਤੇ ਸਮਾਜ ਸੇਵਾ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ | ਸਮਾਗਮ ਨੂੰ ਹੋਰ ਵੀ ਆਕਰਸ਼ਕ ਬਣਾਉਣ ਲਈ ਬੱਚਿਆਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਜਦਕਿ ਜਾਦੂਗਰ ਨੇ ਆਪਣੀਆਂ ਵਿਲੱਖਣ ਜਾਦੂਈ ਟਿ੍ਕਸ ਨਾਲ ਬੱਚਿਆਂ ਦਾ ਬਹੁਤ ਮਨੋਰੰਜਨ ਕੀਤਾ | ਇਸ ਦੇ ਨਾਲ ਹੀ ਮਹਿਲਾ ਮੈਂਬਰਾਂ ਵਲੋਂ ਤੰਬੋਲਾ, ਕੁਇਜ਼ ਮੁਕਾਬਲਾ ਅਤੇ ਹੋਰ ਮਨੋਰੰਜਨ ਖੇਡਾਂ ਦਾ ਅਨੰਦ ਮਾਣਿਆ ਗਿਆ | ਪ੍ਰੋਗਰਾਮ ਵਿਚ ਪ੍ਰੋਜੈਕਟ ਮੁਖੀਆਂ ਨੂੰ ਉਨ੍ਹਾਂ ਦੀ ਨਿਗਰਾਨੀ ਹੇਠ ਸਫਲਤਾਪੂਰਵਕ ਚਲਾਏ ਗਏ ਪ੍ਰੋਜੈਕਟਾਂ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਨਵੇਂ ਸਕੱਤਰ ਤਰਸੇਮ ਗੁਪਤਾ ਨੇ ਵੀ ਨਵੀਂ ਟੀਮ ਦੀਆਂ ਆਗਾਮੀ ਯੋਜਨਾਵਾਂ ਬਾਰੇ ਦੱਸਿਆ | ਪ੍ਰੋਗਰਾਮ ਦੀ ਸਮਾਪਤੀ ਵਿਕਾਸ ਧੀਰ ਤੇ ਪਲਵੀ ਧੀਰ ਵਲੋਂ ਧੰਨਵਾਦ ਦੇ ਮਤੇ ਅਤੇ ਰਾਸ਼ਟਰੀ ਗੀਤ ਨਾਲ ਹੋਈ | ਇਸ ਮੌਕੇ ਸਤਿਆਪਾਲ ਲੋਧੀ, ਸ਼ਿਲਪਾ ਲੋਧੀ, ਅਮਨ ਸ਼ਰਮਾ ਤੇ ਮੋਨਿਕਾ ਸ਼ਰਮਾ, ਅਮਨ ਮਿੱਤਲ, ਸੁਮਿਤ ਜੈਨ, ਯਮਨ ਸੱਗੜ, ਗੌਰਵ ਸਿੰਗਲਾ, ਰਾਜੀਵ ਕੁਮਾਰ ਰਾਜੂ, ਜਗਮੀਤ ਸਿੰਘ, ਮੁਕੇਸ਼ ਸ਼ਰਮਾ, ਗੁਰਜਿੰਦਰ ਸਿੰਘ, ਕਸ਼ਿਸ਼ ਗੋਇਲ, ਅਮਿਤ ਗੁਪਤਾ, ਨਵਜੋਤ ਸਿੰਘ, ਯੋਗੇਸ਼ ਗੋਇਲ, ਗੁਰਿੰਦਰ ਸਿੰਘ, ਵਿਨੈ ਗਰਗ, ਮਨੋਜ ਗੁਪਤਾ, ਅੰਕੁਰ ਚੌਹਾਨ, ਮੋਨਾ ਸਿੰਗਲਾ, ਅਦਿੱਤੀ ਸ਼ਰਮਾ ਤੇ ਆਰੂਸ਼ੀ ਗਰਗ ਆਦਿ ਹਾਜ਼ਰ ਸਨ |