27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਜਯੋਤੀ ਟੀ. ਐਮ. ਟੀ. ਦੇ ਹੱਕ ਵਿਚ ਅਦਾਲਤ ਦਾ ਆਇਆ ਵੱਡਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 30-08-2025
ਅਮਲੋਹ, 29 ਅਗਸਤ (ਕੇਵਲ ਸਿੰਘ)-ਦਿੱਲੀ ਦੀ ਅਦਾਲਤ ਨੇ 'ਜਯੋਤੀ ਟੀ ਐਮ.ਟੀ. ਬਾਰਜ' ਮਾਮਲੇ ਵਿਚ ਵੱਡਾ ਫ਼ੈਸਲਾ ਦਿੱਤਾ ਹੈ | ਮਾਧਵ ਕੇਆਰਜੀ ਲਿਮਿਟਡ, ਜੋ ਜਯੋਤੀ ਟੀ.ਐਮ.ਟੀ. ਬਾਰਜ ਬਣਾਉਂਦੀ ਹੈ, ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕ ਜੋਤਿਕ ਟੀ.ਐਮ.ਟੀ. ਅਤੇ ਸੀਟੀਡੀ ਬਾਰਜ ਨਾਂਅ ਹੇਠ ਮਿਲਦਾ-ਜੁਲਦਾ ਸਾਮਾਨ ਬਣਾ ਕੇ ਵੇਚ ਰਹੇ ਹਨ | ਕੰਪਨੀ ਦਾ ਕਹਿਣਾ ਸੀ ਕਿ ਇਹ ਨਾਂਅ ਉਨ੍ਹਾਂ ਦੇ ਟ੍ਰੇਡਮਾਰਕ ਨਾਲ ਬਹੁਤ ਮਿਲਦਾ ਹੈ ਤੇ ਇਸ ਨਾਲ ਗਾਹਕਾਂ ਨੂੰ ਭੁਲੇਖਾ ਪੈਂਦਾ ਹੈ | ਅਦਾਲਤ ਨੇ ਕੰਪਨੀ ਦੀ ਗੱਲ ਮੰਨਦਿਆਂ ਅਮਨਦੀਪ ਸਿੰਘ (ਗੁਰੂ ਕਿਰਪਾ ਇੰਡਸਟ੍ਰੀਜ਼), ਭਵਾਨੀ ਕਾਸਟਿੰਗ ਪ੍ਰਾਈਵੇਟ ਲਿਮਿਟਡ ਅਤੇ ਉਨ੍ਹਾਂ ਦੇ ਡੀਲਰਾਂ-ਡਿਸਟ੍ਰੀਬਿਊਟਰਾਂ ਨੂੰ 'ਜੋਤਿਕ ਟੀ.ਐਮ.ਟੀ. ਅਤੇ ਸੀਟੀਡੀ ਬਾਰਜ' ਦੇ ਨਾਂਅ ਹੇਠ ਸਾਮਾਨ ਬਣਾਉਣ ਤੇ ਵੇਚਣ ਤੋਂ ਰੋਕ ਲਾ ਦਿੱਤੀ ਹੈ | ਇਸੇ ਨਾਲ ਇਕ ਲੋਕਲ ਕਮਿਸ਼ਨਰ ਨੂੰ ਨਿਯੁਕਤ ਕਰਕੇ 26 ਅਗਸਤ ਨੂੰ ਛਾਪਾ ਮਾਰਿਆ ਗਿਆ ਜਿੱਥੋਂ ਜੋਤਿਕ ਨਾਂਅ ਵਾਲਾ ਵੱਡਾ ਸਟਾਕ ਬਰਾਮਦ ਹੋਇਆ ਤੇ ਉਸ ਨੰੂ ਸੀਲ ਕਰ ਦਿੱਤਾ ਗਿਆ | ਇਸ ਤੋਂ ਪਹਿਲਾਂ 7 ਅਗਸਤ ਨੂੰ ਦਿੱਲੀ ਹਾਈਕੋਰਟ ਨੇ ਵੀ ਜੋਤਿਕ ਟੀ.ਐਮ.ਟੀ. ਅਤੇ ਸੀਟੀਡੀ ਬਾਰਜ ਦੀ ਰਜਿਸਟ੍ਰੇਸ਼ਨ ਉੱਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਸੀ | ਹੁਣ ਡਿਸਟਿ੍ਕਟ ਜੱਜ ਦਾ ਇਹ ਆਦੇਸ਼ ਜਯੋਤੀ ਟੀ.ਐਮ.ਟੀ. ਬਾਰਜ ਕੰਪਨੀ ਲਈ ਵੱਡੀ ਜਿੱਤ ਮੰਨੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਹਾਦਸੇ 'ਚ ਮਾਂ ਦੀ ਮੌਤ, ਪੁੱਤਰ ਜ਼ਖ਼ਮੀ ਅਗਲੀ ਖ਼ਬਰ 12 ਕਰੋੜ 97 ਲੱਖ ਦੇ ਵਿਕਾਸ ਕਾਰਜਾਂ ਨੂੰ ਕੌਂਸਲ ਹਾਊਸ ਵਲੋਂ ਦਿੱਤੀ ਗਈ ਮਨਜ਼ੂਰੀ <br/>
Ad Position 24